Breaking News
Home / ਭਾਰਤ / ਭਾਰਤ ਦੁਨੀਆ ਦਾ 6ਵਾਂ ਸਭ ਤੋਂ ਅਮੀਰ ਦੇਸ਼

ਭਾਰਤ ਦੁਨੀਆ ਦਾ 6ਵਾਂ ਸਭ ਤੋਂ ਅਮੀਰ ਦੇਸ਼

ਕੁੱਲ ਜਾਇਦਾਦ 8230 ਅਰਬ ਡਾਲਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਰਿਪੋਰਟ ਅਨੁਸਾਰ ਭਾਰਤ 8230 ਅਰਬ ਡਾਲਰ ਦੀ ਜਾਇਦਾਦ ਨਾਲ ਦੁਨੀਆ ਦਾ 6ਵਾਂ ਸਭ ਤੋਂ ਅਮੀਰ ਦੇਸ਼ ਹੈ। ਅਮਰੀਕਾ ਇਸ ਮਾਮਲੇ ਵਿਚ ਚੋਟੀ ‘ਤੇ ਹੈ। ਇਸ ਰਿਪੋਰਟ ‘ਆਰਫਏਸ਼ੀਆ ਬੈਂਕ ਵਿਸ਼ਵ ਪੱਧਰੀ ਜਾਇਦਾਦ ਪਲਾਇਨ ਸਮੀਖਿਆ’ ਅਨੁਸਾਰ ਇਸ ਸੂਚੀ ਵਿਚ ਅਮਰੀਕਾ 62,584 ਅਰਬ ਡਾਲਰ ਦੀ ਜਾਇਦਾਦ ਨਾਲ ਚੋਟੀ ਦੇ ਸਥਾਨ ‘ਤੇ ਹੈ। ਇਸ ਦੇ ਮਗਰੋਂ 24,803 ਅਰਬ ਡਾਲਰ ਦੀ ਜਾਇਦਾਦ ਨਾਲ ਚੀਨ ਦੂਜੇ ਅਤੇ 19,522 ਅਰਬ ਡਾਲਰ ਨਾਲ ਜਪਾਨ ਤੀਸਰੇ ਸਥਾਨ ‘ਤੇ ਹੈ। ਬੈਂਕ ਦੀ ਸਮੀਖਿਆ ਵਿਚ ਕਿਸੇ ਦੇਸ਼ ਦੇ ਹਰ ਵਿਅਕਤੀ ਦੀ ਕੁੱਲ ਨਿੱਜੀ ਜਾਇਦਾਦ ਨੂੰ ਅਧਾਰ ਮੰਨਿਆ ਗਿਆ ਹੈ। ਚੋਟੀ ਦੇ ਸ਼ਾਮਲ 10 ਹੋਰਨਾਂ ਦੇਸ਼ਾਂ ਵਿਚ ਬ੍ਰਿਟੇਨ ਦੀ ਕੁੱਲ ਜਾਇਦਾਦ 9,660 ਅਰਬ ਡਾਲਰ, ਆਸਟਰੇਲੀਆ ਦੀ 6142 ਅਰਬ ਡਾਲਰ, ਕੈਨੇਡਾ ਦੀ 6393 ਡਾਅਰ ਡਾਲਰ, ਫਰਾਂਸ ਦੀ 6649 ਅਰਬ ਡਾਲਰ ਤੇ ਇਟਲੀ ਦੀ ਕੁੱਲ ਜਾਇਦਾਦ 4276 ਅਰਬ ਡਾਲਰ ਹੈ।

Check Also

ਬਿ੍ਰਟੇਨ ਦੇ ਕਿੰਗ ਚਾਰਲਸ ਨਿੱਜੀ ਦੌਰੇ ’ਤੇ ਬੈਂਗਲੁਰੂ ਪਹੁੰਚੇ

ਤਾਜਪੋਸ਼ੀ ਤੋਂ ਬਾਅਦ ਕਿੰਗ ਚਾਰਲਸ ਦੀ ਇਹ ਪਹਿਲੀ ਭਾਰਤ ਯਾਤਰਾ ਨਵੀਂ ਦਿੱਲੀ/ਬਿਊਰੋ ਨਿਊਜ਼ : ਬਿ੍ਰਟੇਨ …