Breaking News
Home / Uncategorized / ਰਾਮ ਰਹੀਮ ਅਜੇ ਵੀ ਦਿੱਸਣਾ ਚਾਹੁੰਦੈ ਜਵਾਨ

ਰਾਮ ਰਹੀਮ ਅਜੇ ਵੀ ਦਿੱਸਣਾ ਚਾਹੁੰਦੈ ਜਵਾਨ

ਦਾੜ੍ਹੀ ਕਾਲੀ ਕਰਾਉਣ ਦਾ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚਿਆ
ਰੋਹਤਕ/ਬਿਊਰੋ ਨਿਊਜ਼
ਜ਼ਬਰ ਜਨਾਹ ਦੇ ਦੋਸ਼ਾਂ ਤਹਿਤ ਰੋਹਤਕ ਦੀ ਸੋਨਾਰੀਆ ਜੇਲ੍ਹ ’ਚ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੱਕ ਵਾਰੀ ਫਿਰ ਚਰਚਾ ਵਿੱਚ ਹੈ। ਜੇਲ੍ਹ ਵਿਚ ਬੰਦ ਰਾਮ ਰਹੀਮ ਨੂੰ ਹੁਣ ਚਿੱਟੀ ਦਾੜ੍ਹੀ ਸਤਾਉਣ ਲੱਗੀ ਹੈ। ਇਸ ਲਈ ਉਸਨੇ ਜੇਲ੍ਹ ਅਧਿਕਾਰੀਆ ਕੋਲੋਂ ਦਾੜੀ ਨੂੰ ਕਾਲੀ ਕਰਨ ਦੀ ਮੰਗ ਕੀਤੀ ਹੈ। ਧਿਆਨ ਰਹੇ ਕਿ ਰਾਮ ਰਹੀਮ ਵੱਲੋਂ ਦਾੜ੍ਹੀ ਕਾਲੀ ਕਰਨ ਦਾ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਉਸ ਵੇਲੇ ਚੁੱਕਿਆ ਗਿਆ ਜਦੋਂ 3 ਸਤੰਬਰ ਨੂੰ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਐਸਕੇ ਮਿੱਤਲ ਨੇ ਜੇਲ੍ਹ ਦਾ ਨਿਰੀਖਣ ਕੀਤਾ। ਰਾਮ ਰਹੀਮ ਦਾ ਕਹਿਣਾ ਸੀ ਕਿ ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਮਾਮਲਾ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁੱਜ ਗਿਆ ਹੈ, ਫਿਲਹਾਲ ਇਸ ’ਤੇ ਫੈਸਲਾ ਆਉਣਾ ਬਾਕੀ ਹੈ।

 

Check Also

ਮਮਤਾ ਬੈਨਰਜੀ ਦੀ ਹਾਜ਼ਰੀ ’ਚ ਯੂ.ਪੀ. ਦੇ ਦੋ ਕਾਂਗਰਸੀ ਆਗੂ ਟੀ.ਐਮ.ਸੀ. ਵਿਚ ਸ਼ਾਮਲ

ਭਾਜਪਾ ਨੂੰ ਹਰਾਉਣ ਦੀਆਂ ਹੋਣ ਲੱਗੀਆਂ ਕੋਸ਼ਿਸ਼ਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਉੱਤਰ ਪ੍ਰਦੇਸ਼ ਦੇ ਦੋ ਸੀਨੀਅਰ …