ਖਰੀਦੋ ਫਰੋਖਤ ਮਾਮਲੇ ‘ਚ ਰਾਜ ਧ੍ਰੋਹ ਦੀ ਧਾਰਾ ਹਟਾਈ – ਮਾਮਲਾ ਐਂਟੀ ਕੁਰੱਪਸ਼ਨ ਬਿਊਰੋ ਨੂੰ ਸੌਂਪਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜਸਥਾਨ ਵਿਚ ਸਿਆਸੀ ਸੰਕਟ ਦੇ ਚੱਲਦਿਆਂ ਬਾਗੀ ਹੋਏ ਸਚਿਨ ਪਾਇਲਟ ਲਈ ਚੰਗੀ ਖਬਰ ਆਈ ਹੈ। ਵਿਧਾਇਕਾਂ ਦੀ ਖਰੀਦੋ ਫਰੋਖਤ ਮਾਮਲੇ ਦੀ ਜਾਂਚ ਕਰ ਰਹੇ ਸਪੈਸ਼ਲ ਅਪਰੇਸ਼ਨ ਗਰੁੱਪ ਨੇ ਇਹ ਮਾਮਲਾ ਹੁਣ ਐਂਟੀ ਕੁਰੱਪਸ਼ਨ ਬਿਊਰੋਂ ਨੂੰ ਸੌਂਪ ਦਿੱਤਾ ਹੈ ਅਤੇ ਨਾਲ ਹੀ ਇਸ ‘ਚੋਂ ਰਾਜ ਧ੍ਰੋਹ ਦੀ ਧਾਰਾ ਵੀ ਹਟਾ ਲਈ ਹੈ। ਜ਼ਿਕਰਯੋਗ ਹੈ ਕਿ ਸਚਿਨ ਪਾਇਲਟ ਅਤੇ ਉਸਦੇ ਸਾਥੀ ਵਿਧਾਇਕਾਂ ਨੂੰ ਰਾਜ ਧ੍ਰੋਹ ਦੀ ਧਾਰਾ ਦੇ ਤਹਿਤ ਹੀ ਨੋਟਿਸ ਦਿੱਤਾ ਗਿਆ ਹੈ। ਉਧਰ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਹੈ ਕਿ ਰਾਜਸਥਾਨ ਦੇ ਬਾਗੀ ਵਿਧਾਇਕਾਂ ਨੂੰ ਵਾਪਸੀ ਲਈ ਗੱਲਬਾਤ ਤੋਂ ਪਹਿਲਾਂ ਭਾਜਪਾ ਦਾ ਪੱਲਾ ਛੱਡਣਾ ਪਵੇਗਾ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …