Breaking News
Home / ਕੈਨੇਡਾ / Front / ਏਸ਼ੀਆ ਕੱਪ ’ਚ ਭਾਰਤ ਦੀ ਪਾਕਿਸਤਾਨ ਖਿਲਾਫ਼ ਸ਼ਾਨਦਾਰ ਸ਼ੁਰੂਆਤ

ਏਸ਼ੀਆ ਕੱਪ ’ਚ ਭਾਰਤ ਦੀ ਪਾਕਿਸਤਾਨ ਖਿਲਾਫ਼ ਸ਼ਾਨਦਾਰ ਸ਼ੁਰੂਆਤ

ਰੋਹਿਤ ਸ਼ਰਮਾ 56 ਦੌੜਾਂ ਅਤੇ ਗਿੱਲ 58 ਦੌੜਾਂ ਬਣਾ ਕੇ ਹੋਏ ਆਊਟ, ਭਾਰਤ ਦਾ ਸਕੋਰ 122 ਦੌੜਾਂ ਤੋਂ ਪਾਰ


ਸ੍ਰੀਲੰਕਾ/ਬਿਊਰੋ ਨਿਊਜ਼ : ਸ੍ਰੀਲੰਕਾ ਵਿਚ ਖੇਡੇ ਜਾ ਰਹੇ ਏਸ਼ੀਆ ਕੱਪ ਦੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਿਚ ਅੱਜ ਪਾਕਿਸਤਾਨ ਨੇ ਟੌਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤੀ ਟੀਮ ਵੱਲੋਂ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਮੈਚ ਦੀ ਸ਼ੁਰੂਆਤ ਕਰਨ ਲਈ ਮੈਦਾਨ ਵਿਚ ਉਤਰੇ। ਦੋਵੇਂ ਬੱਲੇਬਾਜ਼ਾਂ ਨੇ ਹੌਲੀ ਸ਼ੁਰੂਆਤ ਕਰਦੇ ਹੋਏ ਭਾਰਤ ਨੂੰ ਵਧੀਆ ਸ਼ੁਰੂਆਤ ਦਿੱਤੀ। ਭਾਰਤ ਦੇ ਦੋਵੇਂ ਬੱਲੇਬਾਜ਼ਾਂ ਨੇ 50-50 ਦੌੜਾਂ ਪੂਰੀਆਂ ਕਰਦੇ ਹੋਏ ਸਕੋਰ ਨੂੰ 100 ਤੋਂ ਪਾਰ ਪਹੁੰਚਾਇਆ। 121 ਦੌੜਾਂ ਦੇ ਸਕੋਰ ’ਤੇ ਭਾਰਤੀ ਟੀਮ ਨੂੰ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਵਿਚ ਪਹਿਲਾ ਝਟਕਾ ਲੱਗਿਆ ਅਤੇ ਉਹ 56 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਉਨ੍ਹਾਂ ਨੂੰ ਸ਼ਦਾਬ ਖਾਨ ਨੇ ਆਊਟ ਕੀਤਾ। ਰੋਹਿਤ ਨੇ ਆਪਣੀ ਪਾਰੀ ਦੌਰਾਨ ਛੇ ਚੌਕੇ ਅਤੇ ਚਾਰ ਛੱਕੇ ਲਗਾਏ। ਇਸ ਤੋਂ ਬਾਅਦ ਭਾਰਤੀ ਟੀਮ ਨੂੰ ਸ਼ੁਭਮਨ ਗਿੱਲ ਦੇ ਰੂਪ ਵਿਚ ਦੂਜਾ ਝਟਕਾ ਲੱਗਿਆ ਅਤੇ ਉਨ੍ਹਾਂ ਨੂੰ ਸ਼ਾਹੀਨ ਅਫ਼ਰੀਦੀ ਨੇ ਆਊਟ ਕੀਤਾ ਅਤੇ ਗਿੱਲ 52 ਗੇਂਦਾਂ ਖੇਡਦੇ ਹੋਏ 10 ਚੌਕਿਆਂ ਦੀ ਮਦਦ ਨਾਲ 58 ਦੌੜਾਂ ਬਣਾਈਆਂ। ਖਬਰ ਲਿਖੇ ਜਾਣ ਤੱਕ ਵਿਰਾਟ ਕੋਹਲੀ ਅਤੇ ਲੋਕੇਸ਼ ਰਾਹੁਲ ਕ੍ਰੀਜ਼ ’ਤੇ ਡਟੇ ਹੋਏ ਸਨ।

Check Also

ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੂੰ ਲੱਗਿਆ ਵੱਡਾ ਸਦਮਾ

ਬਿਮਾਰੀ ਕਾਰਨ ਪੁੱਤਰ ਹਰਪ੍ਰੀਤ ਸਿੰਘ ਸ਼ਿਵਾਲਿਕ ਦੀ ਹੋਈ ਮੌਤ ਲੁਧਿਆਣਾ/ਬਿਊਰੋ ਨਿਊਜ਼ : ਸ਼ੋ੍ਰਮਣੀ ਅਕਾਲੀ ਦਲ …