Breaking News
Home / ਭਾਰਤ / ਕੌਣ ਬਣੇਗਾ ਕਾਂਗਰਸ ਪਾਰਟੀ ਦਾ ਅਗਲਾ ਪ੍ਰਧਾਨ?

ਕੌਣ ਬਣੇਗਾ ਕਾਂਗਰਸ ਪਾਰਟੀ ਦਾ ਅਗਲਾ ਪ੍ਰਧਾਨ?

ਮਲਿਕਾਅਰਜੁਨ ਖੜਗੇ ਪ੍ਰਧਾਨਗੀ ਦੌੜ ’ਚ ਸਭ ਤੋਂ ਅੱਗੇ, ਸ਼ਸ਼ੀ ਥਰੂਰ ਅਤੇ ਕੇ ਐਨ ਤਿ੍ਰਪਾਠੀ ਨੇ ਭਰੀ ਨੌਮੀਨੇਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਲਈ ਨੌਮੀਨੇਸ਼ਨ ਪ੍ਰਕਿਰਿਆ ਅੱਜ ਪੂਰੀ ਹੋ ਗਈ। ਸਭ ਤੋਂ ਪਹਿਲਾ ਨੌਮੀਨੇਸ਼ਨ ਸ਼ਸ਼ੀ ਥਰੂਰ ਵੱਲੋਂ ਭਰਿਆ ਗਿਆ। ਇਸ ਤੋਂ ਬਾਅਦ ਗਾਂਧੀ ਪਰਿਵਾਰ ਦੀ ਪਹਿਲੀ ਪਸੰਦ ਮਲਿਕਾਅਰਜੁਨ ਖੜਗੇ ਵੱਲੋਂ ਨੌਮੀਨੇਸਨ ਫਾਈਲ ਕੀਤਾ ਗਿਆ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਦਫ਼ਤਰ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਨੂੰ ਦੇਖਣ ਤੋਂ ਬਾਅਦ ਖੜਗੇ ਦਾ ਪ੍ਰਧਾਨ ਬਣਨਾ ਤਹਿ ਮੰਨਿਆ ਜਾ ਰਿਹਾ ਹੈ। ਨੌਮੀਨੇਸ਼ਨ ਵੇਲੇ ਖੜਗੇ ਦੇ ਨਾਲ ਕਾਂਗਰਸ ਪਾਰਟੀ 30 ਦਿੱਗਜ਼ ਆਗੂ ਮੌਜੂਦ ਸਨ। ਜਦਕਿ ਸ਼ਸ਼ੀ ਥਰੂਰ ਅਲੱਗ-ਥਲੱਗ ਨਜ਼ਰ ਆਏ। ਇਨ੍ਹਾਂ ਦੋਵੇਂ ਆਗੂਆਂ ਤੋਂ ਇਲਾਵਾ ਝਾਰਖੰਡ ਕਾਂਗਰਸ ਦੇ ਆਗੂ ਕੇ ਐਨ ਤਿ੍ਰਪਾਠੀ ਨੇ ਵੀ ਨੌਮੀਨੇਸ਼ਨ ਫਾਈਲ ਕੀਤਾ ਹੈ। ਧਿਆਨ ਰਹੇ ਕਾਂਗਰਸ ’ਚ ਬਦਲਾਅ ਦੀ ਵਕਾਲਤ ਕਰਨ ਵਾਲੇ ਜੀ 23 ਸਮੂਹ ਦੇ ਆਗੂ ਆਨੰਦ ਸ਼ਰਮਾ ਅਤੇ ਮਨੀਸ਼ ਤਿਵਾੜੀ ਵੀ ਖੜਗੇ ਦੇ ਨਾਲ ਨਜ਼ਰ ਆਏ। ਇਸ ਤੋਂ ਪਹਿਲਾਂ ਮਨੀਸ਼ ਤਿਵਾੜੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਆਨੰਦ ਸ਼ਰਮਾ ਖੜਗੇ ਦੀ ਸਪੋਰਟ ਕਰਨਗੇ। ਦਿਗਵਿਜੇ ਸਿੰਘ ਨੇ ਖੜਗੇ ਦਾ ਨਾਮ ਪ੍ਰਧਾਨ ਦੇ ਅਹੁਦੇ ਲਈ ਸਾਹਮਣੇ ਆਉਣ ਤੋਂ ਬਾਅਦ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ ਜਦਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਚੋਣ ਮੈਦਾਨ ਵਿਚੋਂ ਬਾਹਰ ਹੋ ਗਏ ਹਨ। ਪ੍ਰਧਾਨਗੀ ਲਈ ਆਉਂਦੀ 17 ਅਕਤੂਬਰ ਨੂੰ ਵੋਟਾਂ ਪੈਣਗੀਆਂ ਜਦਕਿ ਨਤੀਜੇ 19 ਅਕਤੂਬਰ ਨੂੰ ਆਉਣਗੇ। ਹੁਣ 19 ਅਕਤੂਬਰ ਨੂੰ ਹੀ ਪਤਾ ਚਲੇਗਾ ਕਿ ਕਾਂਗਰਸ ਪਾਰਟੀ ਦੀ ਕਮਾਂਡ ਕਿਸ ਆਗੂ ਦੇ ਹੱਥ ਆਉਂਦੀ ਹੈ।

Check Also

ਹੁਣ ਮਰਦ ਦਰਜੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ

ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ …