Breaking News
Home / ਭਾਰਤ / ਕੋਵੈਕਸੀਨ ਸਬੰਧੀ ਕੇਂਦਰੀ ਸਿਹਤ ਮੰਤਰਾਲੇ ਨੇ ਕੀਤਾ ਵੱਡਾ ਖੁਲਾਸਾ

ਕੋਵੈਕਸੀਨ ਸਬੰਧੀ ਕੇਂਦਰੀ ਸਿਹਤ ਮੰਤਰਾਲੇ ਨੇ ਕੀਤਾ ਵੱਡਾ ਖੁਲਾਸਾ

ਕਿਹਾ : ਸਿਆਸੀ ਦਬਾਅ ਹੇਠ ਕੋਵੈਕਸੀਨ ਲਈ ਕੋਈ ਲੋੜੀਂਦੀ ਪ੍ਰਕਿਰਿਆ ਨਹੀਂ ਛੱਡੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੋਨਾ ਰੋਕੂ ਭਾਰਤੀ ਦਵਾਈ ਕੋਵੈਕਸੀਨ ਨੂੰ ਲੈ ਕੇ ਉਠ ਰਹੀਆਂ ਤਰ੍ਹਾਂ-ਤਰ੍ਹਾਂ ਅਫਵਾਹਾਂ ’ਤੇ ਠੱਲ੍ਹ ਪਾਉਂਦਿਆਂ ਅੱਜ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਰੱਦ ਕਰਦਿਆਂ ਆਪਣਾ ਦਾਅਵਾ ਪੇਸ਼ ਕੀਤਾ ਅਤੇ ਕਿਹਾ ਕਿ ਕੋਵੈਕਸੀਨ ਨਿਰਮਾਤਾ ਭਾਰਤ ਬਾਇਓਟੈਕ ਨੇ ਕਰੋਨਾ ਰੋਕੂ ਟੀਕੇ ਨੂੰ ਭਾਰਤੀ ਬਾਜ਼ਾਰ ਵਿਚ ਲਿਆਉਣ ਲਈ ਕਿਸੇ ਵੀ ਸਿਆਸੀ ਦਬਾਅ ਹੇਠ ਕੋਵੈਕਸੀਨ ਲਈ ਲੋੜੀਂਦੀ ਕਿਸੇ ਵੀ ਪ੍ਰਕਿਰਿਆ ਨੂੰ ਨਹੀਂ ਛੱਡਿਆ ਅਤੇ ਨਾ ਹੀ ਕਿਸੇ ਸਿਆਸੀ ਦਬਾਅ ਹੇਠ ਕਲੀਨਿਕਲ ਟਰਾਇਲਾਂ ਵਿਚ ਤੇਜੀ ਲਿਆਂਦੀ ਗਈ ਸੀ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਰਿਪੋਰਟਾਂ ਪੂਰੀ ਤਰ੍ਹਾਂ ਗੁੰਮਰਾਹਕੁੰਨ ਤੇ ਗਲਤ ਹਨ। ਮੰਤਰਾਲੇ ਨੇ ਕਿਹਾ ਭਾਰਤ ਸਰਕਾਰ ਅਤੇ ਰਾਸ਼ਟਰੀ ਰੈਗੂਲੇਟਰ ਸੈਂਟਰਲ ਡਰੱਗਜ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਨੇ ਐਮਰਜੈਂਸੀ ਵਰਤੋਂ ਦੇ ਅਧਿਕਾਰ ਲਈ ਕੋਵਿਡ-19 ਟੀਕਿਆਂ ਨੂੰ ਮਨਜੂਰੀ ਦੇਣ ਲਈ ਵਿਗਿਆਨਕ ਪਹੁੰਚ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕੀਤੀ ਹੈ।

 

Check Also

ਬਿਹਾਰ ’ਚ ਸਰਕਾਰੀ ਨੌਕਰੀ ਲਈ ਡੋਮੀਸਾਈਲ ਪਾਲਿਸੀ ਲਾਗੂ

  ਹੁਣ ਬਿਹਾਰ ਦੀਆਂ ਮਹਿਲਾਵਾਂ ਨੂੰ ਮਿਲੇਗਾ 35 ਪ੍ਰਤੀਸ਼ਤ ਰਾਖਵਾਂਕਰਨ ਨਵੀਂ ਦਿੱਲੀ/ਬਿਊਰੋ ਨਿਊਜ਼ ਬਿਹਾਰ ਦੀ …