ਨਵੀਂ ਦਿੱਲੀ : ਭਾਰਤ ਸਰਕਾਰ ਨੇ ਦੇਸ਼ ਦੀ ਆਰਥਿਕ ਲਈ ਖ਼ਤਰਾ ਪੈਦਾ ਕਰਨ ਵਾਲੀਆਂ ਸੱਟੇਬਾਜ਼ੀ, ਜੂਏ, ਮਨੀ ਲਾਂਡਰਿੰਗ ਤੇ ਅਣਅਧਿਕਾਰਤ ਕਰਜ਼ ਸੇਵਾਵਾਂ ‘ਚ ਸ਼ਾਮਲ ਚੀਨ ਸਮੇਤ ਵਿਦੇਸ਼ੀ ਸੰਸਥਾਵਾਂ ਦੁਆਰਾ ਸੰਚਾਲਿਤ 232 ਐਪਲੀਕੇਨਜ਼ ਨੂੰ ‘ਬਲਾਕ’ ਕਰ ਦਿੱਤਾ ਹੈ। ਅਧਿਕਾਰਤ ਸੂਤਰ ਅਨੁਸਾਰ ਇਲੈਕਟ੍ਰਾਨਿਕ ਤੇ ਆਈ.ਟੀ. ਮੰਤਰਾਲੇ ਵਲੋਂ ਇਨ੍ਹਾਂ ‘ਐਪਸ’ ਨੂੰ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਬਾਅਦ ਬਲਾਕ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਸੱਟੇਬਾਜ਼ੀ, ਜੂਏ ਤੇ ਮਨੀ ਲਾਂਡਰਿੰਗ ਆਦਿ ‘ਚ ਸ਼ਾਮਿਲ 138 ਐਪਸ ਨੂੰ ਬਲਾਕ ਕਰਨ ਲਈ ਇਸ ਤੋਂ ਪਹਿਲਾਂ ਹੁਕਮ ਜਾਰੀ ਹੋਏ ਸਨ ਤੇ ਅਣਅਧਿਕਾਰਤ ਕਰਜ਼ ਸੇਵਾਵਾਂ ‘ਚ ਲੱਗੀਆਂ 94 ਐਪਸ ਨੂੰ ਬਲਾਕ ਕਰਨ ਲਈ ਵੱਖਰੇ ਤੌਰ ‘ਤੇ ਹੁਕਮ ਜਾਰੀ ਹੋਏ ਹਨ। ਇਹ ਐਪਸ ਚੀਨ ਸਮੇਤ ਹੋਰ ਵਿਦੇਸ਼ੀ ਇਕਾਈਆਂ ਵਲੋਂ ਸੰਚਾਲਿਤ ਕੀਤੀਆਂ ਜਾ ਰਹੀਆਂ ਸਨ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …