21.4 C
Toronto
Saturday, August 22, 2026
spot_img
Homeਭਾਰਤਰਾਜੀਵ ਕਪੂਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਰਾਜੀਵ ਕਪੂਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਰਾਜੀਵ ਕਪੂਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤਰਿਸ਼ੀ ਕਪੂਰ ਦੇ ਛੋਟੇ ਭਰਾ ਸਨ ਰਾਜੀਵ ਕਪੂਰ
ਮੁੰਬਈ, ਬਿਊਰੋ ਨਿਊਜ਼
ਬਾਲੀਵੁੱਡ ਅਦਾਕਾਰ, ਨਿਰਮਾਤਾ ਅਤੇ ਅਦਾਕਾਰ ਰਾਜੀਵ ਕਪੂਰ ਦਾ ਅੱਜ ਦਿਹਾਂਤ ਹੋ ਗਿਆ। ਰਾਜੀਵ ਕਪੂਰ ‘ਸ਼ੋਅ ਮੈਨ’ ਰਾਜ ਕਪੂਰ ਦੇ ਸਭ ਤੋਂ ਛੋਟੇ ਬੇਟੇ ਅਤੇ ਰਿਸ਼ੀ ਕਪੂਰ ਦੇ ਛੋਟੇ ਭਰਾ ਸਨ। ਮੀਡੀਆ ਰਿਪੋਰਟਾਂ ਮੁਤਾਬਕ 58 ਸਾਲਾ ਰਾਜੀਵ ਕਪੂਰ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ। ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਰਾਜੀਵ ਕਪੂਰ ਨੇ ਕਈ ਫਿਲਮਾਂ ਵਿਚ ਕੰਮ ਕੀਤਾ ਅਤੇ ਉਨ੍ਹਾਂ ਨੂੰ ਪਹਿਚਾਣ 1985 ਵਿਚ ਰਿਲੀਜ਼ ਹੋਈ ਫਿਲਮ ‘ਰਾਮ ਤੇਰੀ ਗੰਗਾ ਮੈਲੀ’ ਤੋਂ ਮਿਲੀ। ਪੂਰੇ ਫਿਲਮੀ ਜਗਤ ਨੇ ਰਾਜੀਵ ਕਪੂਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

RELATED ARTICLES
POPULAR POSTS