ਦੇਸ਼ ‘ਚ ਸੋਕੇ ਲਈ ਸਾਈ ਬਾਬਾ ਨੂੰ ਦੱਸਿਆ ਜ਼ਿੰਮੇਵਾਰ
ਮੁੰਬਈ/ਬਿਊਰੋ ਨਿਊਜ਼
ਦੇਸ਼ ਦੇ ਕਈ ਹਿੱਸਿਆਂ ਵਿੱਚ ਸੋਕੇ ਦੀ ਹਾਲਤ ‘ਤੇ ਸ਼ੰਕਰਾਚਾਰੀਆ ਨੇ ਵਿਵਾਦਮਈ ਬਿਆਨ ਦੇ ਕੇ ਨਵਾਂ ਬਖੇੜਾ ਖੜ੍ਹਾ ਕਰ ਦਿੱਤਾ ਹੈ। ਦੁਆਰਕਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਵਿੱਚ ਸੋਕੇ ਲਈ ਸਾਈ ਪੂਜਾ ਜ਼ਿੰਮੇਵਾਰ ਹੈ। ਸ਼ੰਕਰਾਚਾਰੀਆ ਦਾ ਕਹਿਣਾ ਹੈ ਕਿ ਸਾਈ ਬਾਬਾ ਦੀ ਪੂਜਾ ਕਾਰਨ ਹੀ ਮਹਾਰਾਸ਼ਟਰ ਵਿੱਚ ਸੋਕੇ ਦੀ ਹਾਲਤ ਪੈਦਾ ਹੋਈ ਹੈ।
ਉਨ੍ਹਾਂ ਆਖਿਆ ਕਿ ਸਾਈ ਬਾਬਾ ਇੱਕ ਫ਼ਕੀਰ ਸਨ ਤੇ ਇੱਕ ਫ਼ਕੀਰ ਦੀ ਪੂਜਾ ਕਰਨ ਕਾਰਨ ਵਿਨਾਸ਼ ਹੋਣਾ ਤਹਿ ਹੈ। ਸਾਈ ਬਾਬਾ ਨੂੰ ਅਯੋਗ ਦੱਸਦੇ ਹੋਏ, ਉਨ੍ਹਾਂ ਆਖਿਆ ਕਿ ਅਜਿਹੇ ਲੋਕਾਂ ਦੀ ਪੂਜਾ ਹੋਣ ‘ਤੇ ਹੀ ਪ੍ਰਕਿਰਤੀ ਆਪਣਾ ਪ੍ਰਕੋਪ ਦਿਖਾਉਂਦੀ ਹੈ ਤੇ ਮਹਾਰਾਸ਼ਟਰ ਵਿੱਚ ਭਿਆਨਕ ਸੋਕਾ ਪੈਣਾ ਇਸ ਦੀ ਹੀ ਨਿਸ਼ਾਨੀ ਹੈ। ਸਵਾਮੀ ਸਵਰੂਪਾਨੰਦ ਸਰਸਵਤੀ ਪਹਿਲਾਂ ਵੀ ਸਾਈ ਦੀ ਪੂਜਾ ਦਾ ਵਿਰੋਧ ਕਾਰਨ ਚਰਚਾ ਵਿੱਚ ਰਹਿ ਚੁੱਕੇ ਹਨ। ਉਨ੍ਹਾਂ ਨੇ ਸਾਲ 2014 ਵਿੱਚ ਸਾਈ ਖ਼ਿਲਾਫ਼ ਧਰਮ ਸੰਸਦ ਦਾ ਵੀ ਪ੍ਰਬੰਧ ਕੀਤਾ ਸੀ।
Check Also
ਭਾਰਤ 2024 ‘ਚ ਵਿਸ਼ਵ ਦਾ ਪੰਜਵਾਂ ਸਭ ਤੋਂ ਪ੍ਰਦੂਸ਼ਿਤ ਮੁਲਕ ਬਣਿਆ
ਪੰਜਾਬ ਦਾ ਮੁੱਲਾਂਪੁਰ ਤੇ ਹਰਿਆਣਾ ਦੇ ਫਰੀਦਾਬਾਦ ਤੇ ਗੁਰੂਗ੍ਰਾਮ ਵੀ ਪ੍ਰਦੂਸ਼ਿਤ ਸ਼ਹਿਰਾਂ ‘ਚ ਸ਼ਾਮਲ ਨਵੀਂ …