ਕਾਨਪੁਰ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਨਪੁਰ ਸ਼ਹਿਰ ਵਿਚ ਹੋਏ ਸਿੱਖ ਵਿਰੋਧੀ ਕਤਲੇਆਮ ਦੇ ਮਾਮਲਿਆਂ ਦੀ ਦੁਬਾਰਾ ਜਾਂਚ ਕਰ ਰਹੀ ਐਸਆਈਟੀ ਨੂੰ 9 ਮੁਕੱਦਮਿਆਂ ਦੀਆਂ ਫਾਈਲਾਂ ਮਿਲ ਗਈਆਂ।
ਇਨ੍ਹਾਂ ਸਾਰੇ ਮੁਕੱਦਮਿਆਂ ਵਿਚ ਦੋਸ਼ ਪੱਤਰ ਦਾਖਲ ਕੀਤਾ ਗਿਆ ਸੀ। ਜੇਲ੍ਹ ਭੇਜੇ ਗਏ ਦੋਸ਼ੀਆਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ।
ਮਾਮਲਿਆਂ ਵਿਚ ਪਟੀਸ਼ਨਰ ਅਤੇ ਗਵਾਹਾਂ ਦੇ ਬਿਆਨ ਲੈਣ ‘ਤੇ ਕੋਈ ਨਵਾਂ ਤੱਥ ਸਾਹਮਣੇ ਆਉਂਦਾ ਹੈ ਤਾਂ ਐਸਆਈਟੀ ਮੁਕੱਦਮਿਆਂ ਦੀ ਅਗਾਊਂ ਸਮੀਖਿਆ ਲਈ ਅਦਾਲਤ ਕੋਲੋਂ ਇਜ਼ਾਜਤ ਮੰਗੇਗੀ। ਫਾਈਨਲ ਰਿਪੋਰਟ ਦੇ 26 ਮੁਕੱਦਮਿਆਂ ਦੀ ਚਿੱਠੀ ਪੱਤਰੀ ਜਲਦ ਮਿਲਣ ਦੀ ਊਮੀਦ ਹੈ।
1984 ਵਿਚ ਹੋਏ ਕਤਲੇਆਮ ਵਿਚ ਕਾਨਪੁਰ ਸ਼ਹਿਰ ਵਿਚ 127 ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਸੀ। ਪੀੜਤ ਪਰਿਵਾਰਾਂ ਨੇ ਵੱਖ-ਵੱਖ ਥਾਣਿਆਂ ਵਿਚ 1254 ਮੁਕੱਦਮੇ ਦਰਜ ਕਰਾਏ ਸਨ। ਇਸ ਵਿਚ ਕਤਲ, ਡਕੈਤੀ, ਲੁੱਟ ਵਰਗੇ ਗੰਭੀਰ ਦੋਸ਼ਾਂ ਵਾਲੇ 38 ਮੁਕੱਦਮਿਆਂ ਦੀ ਦੁਬਾਰਾ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਸੀ। ਇਸ ਤੋਂ ਬਾਅਦ ਪੀੜਤਾਂ ਨਾਲ ਸੰਪਰਕ ਕਰਕੇ 9 ਮੁਕੱਦਮਿਆਂ ਦੇ ਦਸਤਾਵੇਜ਼ਾਂ ਦੀਆਂ ਫਾਈਲਾਂ ਹਾਸਲ ਕੀਤੀਆਂ।
Check Also
ਰਾਹੁਲ ਨੇ ਮੋਦੀ ਤੇ ਕੇਜਰੀਵਾਲ ਨੂੰ ਦੱਸਿਆ ਇਕੋ ਜਿਹੇ
ਕੇਜਰੀਵਾਲ ਦਾ ਜਵਾਬ – ਰਾਹੁਲ ਨੂੰ ਕਾਂਗਰਸ ਬਚਾਉਂਦੀ ਹੈ ਅਤੇ ਮੈਨੂੰ ਦੇਸ਼ ਨਵੀਂ ਦਿੱਲੀ/ਬਿਊਰੋ ਨਿਊੁਜ਼ …