Breaking News
Home / ਕੈਨੇਡਾ / Front / ਮਲੇਸ਼ੀਆ ’ਚ ਭਾਰਤੀਆਂ ਲਈ ਵੀਜ਼ਾ-ਫ੍ਰੀ ਐਂਟਰੀ

ਮਲੇਸ਼ੀਆ ’ਚ ਭਾਰਤੀਆਂ ਲਈ ਵੀਜ਼ਾ-ਫ੍ਰੀ ਐਂਟਰੀ

1 ਦਸੰਬਰ ਤੋਂ ਸ਼ੁਰੂ ਹੋਵੇਗੀ ਸਹੂਲਤ
ਨਵੀਂ ਦਿੱਲੀ/ਬਿਊਰੋ ਨਿਊਜ਼
ਮਲੇਸ਼ੀਆ ਵਿਚ 1 ਦਸੰਬਰ 2023 ਤੋਂ ਭਾਰਤ ਅਤੇ ਚੀਨ ਦੇ ਨਾਗਰਿਕਾਂ ਨੂੰ ਵੀਜ਼ਾ-ਫ੍ਰੀ ਐਂਟਰੀ ਮਿਲੇਗੀ। ਇਸ ਗੱਲ ਦੀ ਜਾਣਕਾਰੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਵਲੋਂ ਦਿੱਤੀ ਗਈ ਹੈ। ਚੀਨੀ ਅਤੇ ਭਾਰਤੀ ਨਾਗਰਿਕ 30 ਦਿਨਾਂ ਤੱਕ ਮਲੇਸ਼ੀਆ ਵਿਚ ਵੀਜ਼ਾ-ਫ੍ਰੀ ਰਹਿ ਸਕਦੇ ਹਨ। ਮਲੇਸ਼ੀਆ ਵਲੋਂ ਇਕਨੌਮਿਕ ਗ੍ਰੋਥ ਨੂੰ ਹੁਲਾਰਾ ਦੇਣ ਦੇ ਲਈ ਅਜਿਹਾ ਕੀਤਾ ਜਾ ਰਿਹਾ ਹੈ। ਦੱਸਿਆ ਗਿਆ ਕਿ ਜੇਕਰ ਤੁਸੀਂ ਭਾਰਤ ਤੋਂ ਕੁਆਲਾਲੰਪੁਰ ਜਾਂਦੇ ਹੋ ਤਾਂ ਚੇਨਈ-ਕੋਲਕਾਤਾ ਜਿਹੇ ਸ਼ਹਿਰਾਂ ਤੋਂ ਫਲਾਈਟ ’ਚ ਆਉਣ-ਜਾਣ ਦਾ ਖਰਚਾ ਕਰੀਬ 12 ਹਜ਼ਾਰ ਰੁਪਏ ਆਏਗਾ। ਇਸ ਤੋਂ ਪਹਿਲਾਂ ਸ੍ਰੀਲੰਕਾ ਅਤੇ ਥਾਈਲੈਂਡ ਵੀ ਵੀਜ਼ਾ ਫ੍ਰੀ ਐਂਟਰੀ ਦਾ ਐਲਾਨ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀਆਂ ਦੀ ਸੰਖਿਆ 2011 ਵਿਚ 1 ਕਰੋੜ 4 ਲੱਖ ਤੋਂ ਵਧ ਕੇ 2019 ਵਿਚ 2 ਕਰੋੜ 7 ਲੱਖ ’ਤੇ ਪਹੁੰਚ ਗਈ ਸੀ। ਫਿਰ ਕਰੋਨਾ ਮਹਾਮਾਰੀ ਦੇ ਕਾਰਨ ਦੋ ਸਾਲ ਤੱਕ ਟੂਰਿਜ਼ਮ ਸੈਕਟਰ ਠੱਪ ਰਿਹਾ ਅਤੇ 2022 ਵਿਚ ਇਹ ਸੰਖਿਆ ਫਿਰ ਤੋਂ 2 ਕਰੋੜ ਤੋਂ ਵਧ ਗਈ ਹੈ।

Check Also

ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਮਾਮਲੇ ’ਚ ਸ਼੍ਰੋਮਣੀ ਕਮੇਟੀ ਨੇ ਭੇਜਿਆ ਨੋਟਿਸ

  ਅੰਮਿ੍ਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਧੀ ਦੇ …