Breaking News
Home / ਕੈਨੇਡਾ / Front / ਪੰਜਾਬ ’ਚ ਹਾਊਸ-ਪ੍ਰਾਪਰਟੀ ਟੈਕਸ ਦੇ ਲਈ ਓ.ਟੀ.ਐਸ. ਸਕੀਮ 

ਪੰਜਾਬ ’ਚ ਹਾਊਸ-ਪ੍ਰਾਪਰਟੀ ਟੈਕਸ ਦੇ ਲਈ ਓ.ਟੀ.ਐਸ. ਸਕੀਮ 

ਪੰਜਾਬ ’ਚ ਹਾਊਸ-ਪ੍ਰਾਪਰਟੀ ਟੈਕਸ ਦੇ ਲਈ ਓ.ਟੀ.ਐਸ. ਸਕੀਮ

ਸੂਬਾ ਸਰਕਾਰ ਨੇ ਬਕਾਇਆ ਜਮ੍ਹਾਂ ਕਰਵਾਉਣ ਲਈ 31 ਦਸੰਬਰ ਤੱਕ ਦਿੱਤਾ ਸਮਾਂ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਹਾਊਸ ਪ੍ਰਾਪਰਟੀ ਟੈਕਸ ਨੂੰ ਲੈ ਕੇ ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਸਕੀਮ ਨੂੰ ਲਾਂਚ ਕਰ ਦਿੱਤਾ ਹੈ। ਸਰਕਾਰੀ ਖਜ਼ਾਨੇ ਨੂੰ ਭਰਨ ਲਈ ਸੂਬਾ ਸਰਕਾਰ ਨੇ ਫੈਸਲਾ ਲੈਂਦੇ ਹੋਏ ਓਟੀਐਸ ਸਕੀਮ ਨੂੰ ਸ਼ੁਰੂ ਕੀਤਾ ਹੈ। ਇਸ ਨਾਲ ਹੁਣ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਤਾਜ਼ਾ ਨਿਰਦੇਸ਼ਾਂ ਅਨੁਸਾਰ 31 ਦਸੰਬਰ 2023 ਤੱਕ ਬਕਾਇਆ ਜਮ੍ਹਾਂ ਕਰਵਾਉਣ ’ਤੇ ਵਿਆਜ਼ ਅਤੇ ਜੁਰਮਾਨਾ ਨਹੀਂ ਲੱਗੇਗਾ। ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 31 ਦਸੰਬਰ 2023 ਤੱਕ ਬਕਾਇਆ ਜਮ੍ਹਾਂ ਕਰਵਾਉਣ ’ਤੇ ਵਿਆਜ ਤੇ ਜੁਰਮਾਨਾ ਮਾਫ਼ ਕਰ ਦਿੱਤਾ ਜਾਵੇਗਾ। ਦੱਸਿਆ ਗਿਆ ਦਿੱਤੀ ਗਈ ਮਿਆਦ ਖਤਮ ਹੋਣ ਤੋਂ ਬਾਅਦ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਵਿਆਜ਼ ਅਤੇ ਜੁਰਮਾਨੇ ਦੀ ਸ਼ਰਤ ਮੁੜ ਲਾਗੂ ਹੋ ਜਾਵੇਗੀ।

Check Also

ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ

‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …