Breaking News
Home / ਕੈਨੇਡਾ / Front / ਮੁੰਬਈ ’ਚ ਹਨ੍ਹੇਰੀ ਕਾਰਨ ਡਿੱਗਿਆ ਹੋਰਡਿੰਗ; 14 ਮੌਤਾਂ

ਮੁੰਬਈ ’ਚ ਹਨ੍ਹੇਰੀ ਕਾਰਨ ਡਿੱਗਿਆ ਹੋਰਡਿੰਗ; 14 ਮੌਤਾਂ

ਪੈਟਰੋਲ ਪੰਪ ’ਤੇ ਡਿੱਗ ਗਿਆ ਸੀ  ਇਹ ਹੋਰਡਿੰਗ
ਮੁੰਬਈ/ਬਿਊਰੋ ਨਿਊਜ਼
ਮੁੰਬਈ ਵਿਚ ਲੰਘੇ ਕੱਲ੍ਹ ਸੋਮਵਾਰ ਨੂੰ ਦੁਪਹਿਰ ਤੋਂ ਬਾਅਦ ਬਹੁਤ ਤੇਜ਼ ਹਨ੍ਹੇਰੀ ਆਈ ਸੀ। ਇਸ ਤੇਜ਼ ਹਨ੍ਹੇਰੀ ਕਾਰਨ ਘਾਟਕੋਪਰ ’ਚ ਇਕ ਪੈਟਰੋਲ ਪੰਪ ’ਤੇ ਕਾਫੀ ਉਚਾ ਅਤੇ 250 ਟਨ ਵਜ਼ਨ ਵਾਲਾ ਹੋਰਡਿੰਗ ਡਿੱਗ ਗਿਆ। ਇਸ ਦੌਰਾਨ ਕੁਝ ਕਾਰਾਂ, ਦੋ ਪਹੀਆ ਵਾਹਨ ਅਤੇ ਪੈਦਲ ਯਾਤਰੀ ਇਸ ਭਾਰੀ ਭਰਕਮ ਹੋਰਡਿੰਗ ਦੀ ਲਪੇਟ ਵਿਚ ਆ ਗਏ। ਇਸ ਹਾਦਸੇ ਵਿਚ ਹੁਣ ਤੱਕ ਮੌਤਾਂ ਦੀ ਗਿਣਤੀ 14 ਹੋ ਚੁੱਕੀ ਹੈ ਅਤੇ 70 ਤੋਂ ਵੱਧ ਵਿਅਕਤੀ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ। ਇਸ ਹਾਦਸੇ ਦੇ ਤੁਰੰਤ ਬਾਅਦ ਮੁੰਬਈ ਪੁਲਿਸ, ਫਾਇਰ ਬਿ੍ਰਗੇਡ, ਐਸ.ਡੀ.ਆਰ.ਐਫ. ਨੇ ਰੈਸਕਿਊ ਅਪਰੇਸ਼ਨ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਐਨ.ਡੀ.ਆਰ.ਐਫ. ਦੀ ਟੀਮ ਦੀ ਪਹੁੰਚ ਗਈ ਸੀ। ਇਸ ਟੀਮ ਦੇ ਅਸਿਸਟੈਂਟ ਕਮਾਡੈਂਟ ਨਿਖਿਲ ਮੁਥੋਲਕਰ ਦਾ ਕਹਿਣਾ ਸੀ ਕਿ ਅਸੀਂ 88 ਵਿਅਕਤੀਆਂ ਨੂੰ ਇਸ ਹੋਰਡਿੰਗ ਦੇ ਹੇਠੋਂ ਕੱਢਿਆ, ਜਿਨ੍ਹਾਂ ਵਿਚੋਂ 14 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੁਝ ਜ਼ਖ਼ਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਕਈਆਂ ਦਾ ਇਲਾਜ ਚੱਲ ਰਿਹਾ ਹੈ।  ਘਟਨਾ ਸਥਾਨ ’ਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੀ ਪਹੁੰਚ ਗਏ ਸਨ।

Check Also

ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਮਾਮਲੇ ’ਚ ਸ਼੍ਰੋਮਣੀ ਕਮੇਟੀ ਨੇ ਭੇਜਿਆ ਨੋਟਿਸ

  ਅੰਮਿ੍ਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਧੀ ਦੇ …