ਕਿਹਾ : ਸਤਿਕਾਰ ਵਾਲੇ ਮਾਹੌਲ ’ਚ ਹੀ ਚੰਨੀ ਨੇ ਲਗਾਇਆ ਸੀ ਮੇਰੀ ਠੋਡੀ ਨੂੰ ਹੱਥ
ਚੰਡੀਗੜ੍ਹ/ਬਿਊਰੋ ਨਿਊਜ਼ : ਲੰਘੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਠੋਡੀ ’ਤੇ ਹੱਥ ਲਗਾਉਣ ਵਾਲੇ ਮਾਮਲੇ ਵਿਚ ਅੱਜ ਨਵਾਂ ਮੋੜ ਆ ਗਿਆ। ਬੀਬੀ ਜਗੀਰ ਕੌਰ ਨੇ ਸ਼ੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਵਾਇਰਲ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਆਰੋਪ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਮੈਨੂੰ ਮਿਲੇ ਤਾਂ ਉਨ੍ਹਾਂ ਵੱਲੋਂ ਮੇਰਾ ਬਹੁਤ ਹੀ ਜ਼ਿਆਦਾ ਸਤਿਕਾਰ ਕੀਤਾ ਗਿਆ ਅਤੇ ਉਨ੍ਹਾਂ ਸਤਿਕਾਰ ਵਜੋਂ ਮੇਰੇ ਦੋਵੇਂ ਹੱਥ ਆਪਣੇ ਸਿਰ ਰੱਖ ਲਏ ਅਤੇ ਮੇਰੇ ਕੋਲੋਂ ਅਸ਼ੀਰਵਾਦ ਲਿਆ। ਇਸ ਖੁਸ਼ੀਨੁਮਾ ਮਾਹੌਲ ’ਚ ਹੀ ਚੰਨੀ ਵੱਲੋਂ ਮੇਰੀ ਠੋਡੀ ’ਤੇ ਹੱਥ ਲਗਾਇਆ ਸੀ। ਪ੍ਰੰਤੂ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਕੁੱਝ ਚੈਨਲਾਂ ਵੱਲੋਂ ਪੂਰੀ ਵੀਡੀਓ ਵਿਚੋਂ ਠੋਡੀ ’ਤੇ ਹੱਥ ਲਗਾਉਣ ਵਾਲੇ ਕਲਿੱਪ ਨੂੰ ਕੱਟ ਕੇ ਗਲਤ ਤਰੀਕੇ ਨਾਲ ਦਿਖਾਇਆ ਗਿਆ। ਜਿਸ ਨਾਲ ਮੈਨੂੰੂ ਅਤੇ ਮੇਰੇ ਪਰਿਵਾਰ ਨੂੰ ਕਾਫ਼ੀ ਠੇਸ ਪਹੁੰਚੀ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਬਾਜਵਾ ਨੂੰ ਬੰਬ ਵਾਲੇ ਬਿਆਨ ’ਤੇ ਘੇਰਿਆ
ਬਾਜਵਾ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਦਿੱਤੀ ਚੇਤਾਵਨੀ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ …