ਹਾਕੀ ਟੀਮ ’ਚ 8 ਖਿਡਾਰੀ ਪੰਜਾਬ ਨਾਲ ਸਬੰਧਤ
ਚੰਡੀਗੜ੍ਹ/ਬਿਊਰੋ ਨਿਊਜ਼
ਹਾਕੀ ਦਾ ਮੱਕਾ ਕਹੇ ਜਾਣ ਵਾਲੇ ਪੰਜਾਬ ਨੂੰ ਇਸ ਵਾਰ ਟੋਕੀਓ ਉਲੰਪਿਕ ਲਈ ਟੀਮ ਦੀ ਕਪਤਾਨੀ ਮਿਲੀ ਹੈ। ਉਲੰਪਿਕ ਵਿਚ ਪੰਜਾਬ ਨੂੰ ਇਹ ਮੌਕਾ 21 ਸਾਲਾਂ ਬਾਅਦ ਮਿਲਿਆ। ਇਸ ਤੋਂ ਪਹਿਲਾਂ ਸੰਨ 2000 ਵਿਚ ਸਿਡਨੀ ਉਲੰਪਿਕ ਲਈ ਰਮਨਦੀਪ ਸਿੰਘ ਗਰੇਵਾਲ ਪੰਜਾਬੀ ਖਿਡਾਰੀ ਸਨ, ਜਿਨ੍ਹਾਂ ਨੂੰ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਇਸ ਵਾਰ ਜਲੰਧਰ ਨੇੜਲੇ ਪਿੰਡ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਭਾਰਤੀ ਹਾਕੀ ਟੀਮ ਵਿਚ ਸ਼ੁਰੂ ਤੋਂ ਹੀ ਪੰਜਾਬ ਦੇ ਖਿਡਾਰੀਆਂ ਦਾ ਦਬਦਬਾ ਰਿਹਾ। ਇਸ ਵਾਰ ਵੀ 16 ਮੈਂਬਰੀ ਹਾਕੀ ਟੀਮ ਵਿਚ 8 ਖਿਡਾਰੀ ਪੰਜਾਬ ਦੇ ਹਨ ਅਤੇ ਜਿਨ੍ਹਾਂ ਵਿਚੋਂ 3 ਜਲੰਧਰ ਜ਼ਿਲ੍ਹੇ ਨਾਲ ਸਬੰਧਤ ਨੇ। ਮਨਪ੍ਰੀਤ ਪੰਜਾਬ ਪੁਲਿਸ ’ਚ ਡੀਐਸਪੀ ਦੇ ਅਹੁਦੇ ’ਤੇ ਤੈਨਾਤ ਹਨ ਅਤੇ ਉਹ ਅੱਠਵੇਂ ਅਜਿਹੇ ਪੰਜਾਬੀ ਖਿਡਾਰੀ ਨੇ, ਜਿਹੜੇ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨਗੇ। ਹਾਕੀ ਟੀਮ ਦਾ ਉਪ ਕਪਤਾਨ ਵੀ ਅੰਮਿ੍ਰਤਸਰ ਦੇ ਹਰਮਨਪ੍ਰੀਤ ਨੂੰ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਉਲੰਪਿਕ ਲਈ ਚੁਣੇ ਗਏ 13 ਪੰਜਾਬੀ ਖਿਡਾਰੀਆਂ ਵਿਚ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ, ਸ਼ਮਸ਼ੇਰ, ਦਿਲਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਅਥਲੈਟਿਕਸ ਵਿਚ ਤੇਜਿੰਦਰਪਾਲ ਸਿੰਘ ਤੂਰ, ਕਮਲਪ੍ਰੀਤ ਕੌਰ, ਮਹਿਲਾ ਹਾਕੀ ’ਚ ਗੁਰਜੀਤ ਕੌਰ, ਬੌਕਸਿੰਗ ਵਿਚ ਸਿਮਰਨ ਅਤੇ ਸ਼ੂਟਿੰਗ ’ਚ ਅੰਜੁਮ ਮੌਦਗਿੱਲ ਸ਼ਾਮਲ ਹਨ। ਟਰਾਇਲ ਤੋਂ ਬਾਅਦ ਹੋਰ ਖਿਡਾਰੀਆਂ ਦੇ ਵੀ ਉਲੰਪਿਕ ਲਈ ਕੁੁਆਲੀਫਾਈ ਕਰਨ ਦੀ ਉਮੀਦ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …