ਬੇਅਦਬੀ ਮਾਮਲਿਆਂ ਸਬੰਧੀ ਸੁਖਬੀਰ ਬਾਦਲ ਵਲੋਂ ਮੰਗੀ ਗਈ ਮੁਆਫੀ ’ਤੇ ਸਿਆਸੀ ਆਗੂਆਂ ਨੇ ਚੁੱਕੇ ਸਵਾਲ December 15, 2023 ਬੇਅਦਬੀ ਮਾਮਲਿਆਂ ਸਬੰਧੀ ਸੁਖਬੀਰ ਬਾਦਲ ਵਲੋਂ ਮੰਗੀ ਗਈ ਮੁਆਫੀ ’ਤੇ ਸਿਆਸੀ ਆਗੂਆਂ ਨੇ ਚੁੱਕੇ ਸਵਾਲ ਬਾਦਲ ਪਰਿਵਾਰ ਤਿੰਨ ਵਾਰ ਮੰਗ ਚੁੱਕਾ ਹੈ ਮੁਆਫੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਨੇ ਲੰਘੇ ਕੱਲ੍ਹ 14 ਦਸੰਬਰ ਨੂੰ ਆਪਣਾ 103ਵਾਂ ਸਥਾਪਨਾ ਦਿਵਸ ਅੰਮਿ੍ਰਤਸਰ ਵਿਖੇ ਮਨਾਇਆ। ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਮੁਆਫੀ ਮੰਗੀ ਸੀ। ਉਨ੍ਹਾਂ ਕਿਹਾ ਸੀ ਕਿ ਅਸੀਂ ਆਪਣੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਫੜ ਨਹੀਂ ਸਕੇ ਅਤੇ ਇਸ ਲਈ ਵੀ ਮੁਆਫੀ ਮੰਗਦੇ ਹਾਂ। ਇਸ ਤੋਂ ਬਾਅਦ ਹੁਣ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸੁਖਬੀਰ ਸਿੰਘ ਬਾਦਲ ’ਤੇ ਸਵਾਲ ਚੁੱਕੇ ਹਨ। ਸੁਖਬੀਰ ਬਾਦਲ ਵਲੋਂ ਮੰਗੀ ਗਈ ਮੁਆਫੀ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗਲਤੀਆਂ ਤਾਂ ਮੁਆਫ ਹੋ ਸਕਦੀਆਂ ਹਨ, ਪਰ ਅਪਰਾਧ ਮੁਆਫ ਨਹੀਂ ਹੋ ਸਕਦੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸਿਆਸੀ ਫਾਇਦੇ ਲਈ ਇਹ ਮੁਆਫੀ ਮੰਗੀ ਹੈ। ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਸੁਖਬੀਰ ਵਲੋਂ ਮੰਗੀ ਗਈ ਮੁਆਫੀ ਸਬੰਧੀ ਵਿਚਾਰ ਕਰਨ ਲਈ ਇਕ ਮੀਟਿੰਗ ਸੱਦਾਂਗੇ। ਇਸ ਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੁਖਬੀਰ ਬਾਦਲ ਵਲੋਂ ਮੰਗੀ ਗਈ ਮੁਆਫੀ ਨੂੰ ਡਰਾਮੇਬਾਜ਼ੀ ਦੱਸਿਆ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਸਿੱਖ ਪੰਥ ਕਦੇ ਵੀ ਮੁਆਫ ਨਹੀਂ ਕਰੇਗਾ। ਇੱ੍ਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਾਦਲ ਪਰਿਵਾਰ ਪੰਜਾਬ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਹੁਣ ਤੱਕ ਤਿੰਨ ਵਾਰ ਮੁਆਫੀ ਮੰਗ ਚੁੱਕਾ ਹੈ। 2023-12-15 Parvasi Chandigarh Share Facebook Twitter Google + Stumbleupon LinkedIn Pinterest