ਟੋਰਾਂਟੋ/ਹਰਜੀਤ ਸਿੰਘ ਬਾਜਵਾ : ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ‘ਤੇ਼ ਦੁੱਖ ਦਾ ਪ੍ਰਗਟਾਵਾ ਕਰਦਿਆਂ ਉੱਘੇ ਸੰਗੀਤਕਾਰ ਰਾਜਿੰਦਰ ਸਿੰਘ ਰਾਜ ਨੇ ਆਖਿਆ ਕਿ ਕਤਲ ਕਿਸੇ ਮਸਲੇ ਦਾ ਹੱਲ ਨਹੀ ਹੁੰਦਾ। ਉਹਨਾਂ ਆਖਿਆ ਕਿ ਇਸ ਬੰਦੂਕ ਸੱਭਿਆਚਾਰ ਨੂੰ ਪੰਜਾਬੀ ਗੀਤ-ਸੰਗੀਤ ਵਿੱਚੋਂ ਕੱਢਣ ਦੀ ਬਹੁਤ ਲੋੜ ਹੈ ਨਹੀਂ ਤਾਂ ਇਹ ਬੰਦੂਕ ਸੱਭਿਆਚਾਰ ਸਾਡੇ ਪੰਜਾਬੀ ਸੱਭਿਆਚਾਰ ਦੀਆਂ ਜੁੜ੍ਹਾਂ ਪੁੱਟ ਦੇਵੇਗਾ। ਇਸ ਤੋਂ ਇਲਾਵਾ ਨੌਜਵਾਨ ਸੰਗੀਤਕਾਰ ਅਤੇ ਗਾਇਕ ਹੈਰੀ ਸੰਧੂ, ਮਨਿੰਦਰ ਛਿੰਦਾ, ਵਿਨੋਦ ਹਰਪਾਲਪੁਰੀ, ਜਸਵਿੰਦਰ ਮੁਕੇਰੀਆਂ, ਗੁਰਤੇਜ, ਵੀਡੀਓਗ੍ਰਾਫਰ ਕੋਮਲ ਸ਼ਾਰਦਾ, ਬਲਿਹਾਰ ਬੱਲੀ ਆਦਿ ਨੇ ਵੀ ਆਪੋ-ਆਪਣੇ ਸ਼ੋਕ ਸੰਦੇਸ਼ਾਂ ਵਿੱਚ ਸਿੱਧੂ ਮੂਸੇਵਾਲਾ ਦੀ ਮੌਤ ‘ਤੇ਼ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …