ਸਲੀਮ ਦੀ ਹੋ ਰਹੀ ਨਿੰਦਾ, ਮੰਗਣੀ ਪਈ ਮੁਆਫੀ
ਜਲੰਧਰ/ਬਿਊਰੋ ਨਿਊਜ਼
ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਮਾਸਟਰ ਸਲੀਮ ਦਾ ਵੱਡਾ ਨਾਮ ਹੈ। ਹਾਲ ਹੀ ਵਿਚ ਮਾਸਟਰ ਸਲੀਮ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਨੀਟਾ ਨਾਂ ਦਾ ਨਵਾਂ ਗਾਇਕ ਮਾਸਟਰ ਸਲੀਮ ਦੇ ਪੈਰ ਧੋਂਦਾ ਦਿਖਾਈ ਦੇ ਰਿਹਾ ਹੈ ਤੇ ਫਿਰ ਉਸ ਗਾਇਕ ਨੇ ਉਹੀ ਪਾਣੀ ਪੀ ਲਿਆ। ਇਹ ਗਾਇਕ ਮਾਸਟਰ ਸਲੀਮ ਦਾ ਸ਼ਾਗਿਰਦ ਹੈ। ਇਸ ਤੋਂ ਬਾਅਦ ਪੂਰੇ ਪੰਜਾਬੀ ਜਗਤ ਵਿਚ ਮਾਸਟਰ ਸਲੀਮ ਦੀ ਕਾਫੀ ਨਿੰਦਾ ਹੋ ਰਹੀ ਹੈ। ਇਸ ਸਬੰਧੀ ਮਾਸਟਰ ਸਲੀਮ ਨੇ ਆਪਣਾ ਪੱਖ ਰੱਖਦੇ ਹੋਏ ਆਪਣੇ ਫੇਸਬੁੱਕ ਪੇਜ਼ ‘ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਸ ਨੇ ਦੱਸਿਆ ਕਿ ਮੇਰੇ ਰੋਕਣ ਦੇ ਬਾਵਜੂਦ ਵੀ ਉਸ ਲੜਕੇ ਨੇ ਮੇਰੇ ਪੈਰ ਧੋ ਕੇ ਪਾਣੀ ਪੀਤਾ। ਮਾਸਟਰ ਸਲੀਮ ਨੇ ਆਪਣੀ ਇਸ ਭੁਲ ਲਈ ਮੁਆਫੀ ਵੀ ਮੰਗੀ ਹੈ।
Check Also
ਲੁਧਿਆਣਾ ’ਚ ਸਿਆਸੀ ਵਿਰੋਧੀਆਂ ’ਤੇ ਭੜਕੇ ਸੁਖਬੀਰ ਬਾਦਲ
ਕਿਹਾ : ਪੰਜਾਬ ’ਚ ਵਿਕਾਸ ਸਿਰਫ ਅਕਾਲੀ ਦਲ ਨੇ ਹੀ ਕਰਵਾਇਆ ਲੁਧਿਆਣਾ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ …