3.9 C
Toronto
Sunday, April 12, 2026
spot_img
Homeਪੰਜਾਬਪੀਲੀਭੀਤ ਕਾਂਡ ਦੀ ਜੜ੍ਹ ਤੱਕ ਜਾਵੇਗੀ ਯੂਪੀ ਸਰਕਾਰ: ਰਾਮੂਵਾਲੀਆ

ਪੀਲੀਭੀਤ ਕਾਂਡ ਦੀ ਜੜ੍ਹ ਤੱਕ ਜਾਵੇਗੀ ਯੂਪੀ ਸਰਕਾਰ: ਰਾਮੂਵਾਲੀਆ

RAMUWALIA-1 copy copyਜੇਲ੍ਹ ਮੰਤਰੀ ਮੁਤਾਬਕ ਜਾਂਚ ਦਾ ਕੰਮ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼ : ਪੀਲੀਭੀਤ ਜੇਲ੍ਹ ਵਿਚ ਸਿੱਖ ਹਵਾਲਾਤੀਆਂ ਉੱਤੇ ਤਸ਼ੱਦਦ ਦਾ ਮਾਮਲਾ ਸਾਹਮਣੇ ਆਉਣ ਨਾਲ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ ਫਸੀ ਮਹਿਸੂਸ ਕਰ ਰਹੀ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਵੱਲੋਂ ਲੋਕ ਸਭਾ ਅੰਦਰ ਪੀਲੀਭੀਤ ਕਾਂਡ ਦੀ ਨਿਰਪੱਖ ਜਾਂਚ ਕਰਾਉਣ ਦਾ ਵਾਅਦਾ ਕਰਨ ਬਾਅਦ ਯੂਪੀ ਦੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸਰਕਾਰ ਨੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਰਾਮੂਵਾਲੀਆ ਤਕਰੀਬਨ ਛੇ ਮਹੀਨੇ ਪਹਿਲਾਂ ਹੀ ਯੂਪੀ ਵਿਚ ਮੰਤਰੀ ਬਣੇ ਹਨ। ਸਿੱਖ ਭਾਈਚਾਰੇ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਕਰਕੇ ਰਾਮੂਵਾਲੀਆ ਲਈ ਇਹ ਪ੍ਰੀਖਿਆ ਦੀ ਘੜੀ ਹੈ। ਉਨ੍ਹਾਂ ਕਿਹਾ ਕਿ ਯਾਦਵ ਇੱਕ-ਦੋ ਦਿਨਾਂ ਅੰਦਰ ਯੂ.ਪੀ. ਆਉਣਗੇ। ਉਨ੍ਹਾਂ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਨੇ ਪਹਿਲਾਂ ਹੀ ਜਾਂਚ ਦਾ ਮੁਢਲਾ ਕੰਮ ਸ਼ੁਰੂ ਕਰ ਦਿੱਤਾ ਹੈ। ਉਸ ਵੇਲੇ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਸਚਾਈ ਪਤਾ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ઠਕੇਸ ਵਾਪਸ ਲੈਣ ਸਮੇਂ ਯੂਪੀ ‘ਚ ਚੋਣਾਂ ਦਾ ਦੌਰ ਚੱਲ ਰਿਹਾ ਸੀ ਤੇ ਚਾਰ ਪੜਾਵਾਂ ਦੇ ਉਮੀਦਵਾਰ ਵੀ ਐਲਾਨੇ ਜਾ ਚੁੱਕੇ ਸਨ। ਅਜਿਹੇ ਮੌਕੇ ਸੰਭਵ ਹੈ ਕਿ ਅਧਿਕਾਰੀ ਮਨਮਾਨੀ ਵੀ ਕਰ ਸਕਦੇ ਹਨ।
ਉਸ ਵਕਤ ਦੇ ਗ੍ਰਹਿ ਸਕੱਤਰ ਐਸ.ਕੇ. ਅਗਰਵਾਲ ਅਤੇ ਕਾਨੂੰਨ ਸਕੱਤਰ ਮਹਿਰੋਤਰਾ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਤਤਕਾਲੀ ਜੇਲ੍ਹ ਵਿਭਾਗ ਦੇ ਡੀਜੀਪੀ ਨਾਲ ਵੀ ਗੱਲ ਕੀਤੀ ਜਾ ਰਹੀ ਹੈ। ਇਸ ਸਾਰੇ ਮਾਮਲੇ ਦੀ ਹਕੀਕਤ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ। ਗੌਰਤਲਬ ਹੈ ਕਿ ਯੂਪੀ ‘ਚ ਵੀ 2017 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜ਼ਿਕਰਯੋਗ ਹੈ ਕਿ ઠਪੀਲੀਭੀਤ ਜੇਲ੍ਹ ਅੰਦਰ 8 ਤੇ 9 ਨਵੰਬਰ, 1994 ਦੀ ਰਾਤ ਨੂੰ ਹਵਾਲਾਤੀਆਂ ਉੱਤੇ ਭਾਰੀ ਤਸ਼ੱਦਦ ਕੀਤਾ ਗਿਆ ਸੀ ਜਿਸ ਨਾਲ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ 21 ਗੰਭੀਰ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ਦੀ ਜਾਂਚ ਵਿੱਚ ਜੇਲ੍ਹ ਸੁਪਰਡੈਂਟ ਸਮੇਤ 42 ਕਰਮਚਾਰੀਆਂ ਨੂੰ ਦੋਸ਼ੀ ਮੰਨਿਆ ਵੀ ਗਿਆ ਪਰ ਮੁਲਾਇਮ ਯਾਦਵ ਦੀ ਸਰਕਾਰ ਨੇ 2007 ਵਿੱਚ ਇਹ ਕੇਸ ਵਾਪਸ ਲੈ ਲਿਆ ਸੀ। ਇਸ ਕਰਕੇ ਅਜਿਹੇ ਗੈਰ ਮਨੁੱਖੀ ਕਾਰੇ ਲਈ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ ਸੀ।

RELATED ARTICLES
POPULAR POSTS