ਸੱਕਾਂਵਾਲੀ ‘ਚ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਵਲੋਂ ਪੰਜਾਬ ਅਮਨ-ਸ਼ਾਂਤੀ ਵਾਲਾ ਸੂਬਾ ਕਰਾਰ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਦੇ ਸ਼ਹਿਰ ਪੀਲੀਭੀਤ ਦੀ ਜੇਲ੍ਹ ਵਿੱਚ ਸਾਲ 1994 ਵਿੱਚ ਕੁੱਟਮਾਰ ਕਰਕੇ ਮਾਰੇ ਗਏ ਕੈਦੀਆਂ ਦਾ ਸੱਚ ਜੱਗ ਜ਼ਾਹਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਅਤੇ ਅਜਿਹੀਆਂ ਹੋਰ ਮੌਤਾਂ ਸਬੰਧੀ ਬਣਾਈ ਗਈ ਕਿਸੇ ਯੋਜਨਾ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੀਲੀਭੀਤ ਕਾਂਡ ਬਾਰੇ ਕੁਝ ਨਹੀਂ ਪਤਾ। ਇਸ ਕਾਂਡ ਬਾਰੇ ਜਾਣਕਾਰੀ ਹੁਣ ਆਈਆਂ ਖ਼ਬਰਾਂ ਤੋਂ?ਹੀ ਮਿਲੀ ਹੈ।
ਬਾਦਲ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਪੰਜਾਬ ਵਿੱਚ ਵਧੇ ਜੁਰਮ ਬਾਰੇ ਪੁੱਛੇ ਜਾਣ ‘ਤੇ ਬਾਦਲ ਨੇ ਕਿਹਾ, ”ਪੰਜਾਬ ਵਿੱਚ ਨਿੱਤ ਦਿਨ ਜ਼ਾਹਰ ਹੋਣ ਵਾਲੇ ઠਨਵੇਂ ਗਰੋਹਾਂ, ਦਿਨ-ਦਿਹਾੜੇ ਚੱਲਦੀਆਂ ਗੋਲੀਆਂ, ਜੇਲ੍ਹਾਂ ਵਿਚੋਂ ਮਿਲ ਰਹੇ ਮੋਬਾਈਲ ਫੋਨઠਤੇ ਸਿੰਮ, ਅਗਵਾ ਤੇ ਗੁੰਡਾਗਰਦੀ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਜੇਕਰ ਅਖਬਾਰਾਂ ਵਾਲੇ ઠਕਹਿੰਦੇ ਹਨ ਕਿ ਪੰਜਾਬ ਵਿੱਚ ਜੁਰਮ ਵਧ ਗਿਆ ਹੈ ਤਾਂ ਇਹ ਗਲਤ ਹੈ। ਪੰਜਾਬ ਅਮਨ-ਅਮਾਨ ਵਾਲਾ ਸੂਬਾ ਹੈ। ਜੇ ਕੋਈ ਮਾੜੀ ਮੋਟੀ ਘਟਨਾ ਹੁੰਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।” ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚੋਂ ਮਿਲਣ ਵਾਲੇ ਮੋਬਾਈਲ ਫੋਨਾਂ ਤੇ ਹੋਰ ਗੈਰ-ਕਾਨੂੰਨੀ ਸਮੱਗਰੀ ਲਈ ਜ਼ਿੰਮੇਵਾਰ ਕਿਸੇ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੰਜਾਬ ਸਰਕਾਰ ਹਰ ਤਰ੍ਹਾਂ ਦੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਨਾਲ ਦ੍ਰਿੜ੍ਹ ਹੈ। ਇੱਕ ਕੌਮੀ ਹਿੰਦੀ ਚੈਨਲ ਦੇ ਪੰਜਾਬੀ ਚੈਨਲ ਨੂੰ ਕੈਬਲ ਨੈੱਟਵਰਕ ਵੱਲੋਂ ਜਬਰੀ ਬੰਦ ਕਰਨ ਅਤੇ ਇਸਦਾ ਵਿਰੋਧ ਕਰਨ ਵਾਲਿਆਂ ਦੀ ਪੁਲਿਸ ਵੱਲੋਂ ਕੁੱਟਮਾਰ ਕੀਤੇ ਜਾਣ ਬਾਰੇ ਪੁੱਛੇ ਜਾਣ ‘ਤੇ ਬਾਦਲ ਨੇ ਕਿਹਾ, ”ਮੈਂ ਤਾਂ ਬੰਦ ਨਹੀਂ ਕੀਤਾ ਅਤੇ ਨਾ ਹੀ ਸਰਕਾਰ ਨੇ ਬੰਦ ਕੀਤਾ ਹੈ, ਮੈਂ ਕੀ ਕਹਿ ਸਕਦਾ ਹਾਂ।”
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …