7 C
Toronto
Saturday, October 10, 2026
spot_img
Homeਭਾਰਤਰਾਹੁਲ ਗਾਂਧੀ ਨੇ ਕੀਤੇ ਕਈ ਸਵਾਲ

ਰਾਹੁਲ ਗਾਂਧੀ ਨੇ ਕੀਤੇ ਕਈ ਸਵਾਲ

ਰਾਹੁਲ ਗਾਂਧੀ ਨੇ ਕੀਤੇ ਕਈ ਸਵਾਲਕਿਹਾ, ਪਹਿਲਾਂ ਲਲਿਤ, ਫਿਰ ਮਾਲੀਆ ਹੁਣ ਨੀਰਵ ਵੀ ਹੋਇਆ ਫਰਾਰ
ਕਿੱਥੇ ਹੈ ਦੇਸ਼ ਦਾ ਚੌਕੀਦਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿਆਸੀ ਹਮਲਾ ਬੋਲਿਆ ਹੈ। ਰਾਹੁਲ ਨੇ ਕਿਹਾ ਕਿ ਪਹਿਲਾਂ ਲਲਿਤ, ਫਿਰ ਮਾਲੀਆ ਹੁਣ ਨੀਰਵ ਵੀ ਫਰਾਰ ਹੋ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ, ਨਾ ਖਾਊਂਗਾ ਨਾ ਖਾਣ ਦੇਵਾਂਗਾ ਕਹਿਣ ਵਾਲਾ ਦੇਸ਼ ਦਾ ਚੌਕੀਦਾਰ ਕਿੱਥੇ ਹੈ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਨੇ ਇਸ ਮਾਮਲੇ ‘ਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਵੀ ਨਿਸ਼ਾਨਾ ਬਣਾਇਆ ਸੀ। ਰਾਹੁਲ ਨੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੀ ਇਸ ਮਾਮਲੇ ‘ਤੇ ਚੁੱਪ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਚੇਤੇ ਰਹੇ ਕਿ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਵਿਚ ਕਰੋੜਾਂ ਰੁਪਏ ਦਾ ਘਪਲਾ ਕਰਕੇ ਹੁਣ ਵਿਦੇਸ਼ ਫਰਾਰ ਹੋ ਗਿਆ ਹੈ। ਇਸ ਤੋਂ ਪਹਿਲਾਂ ਵਿਜੇ ਮਾਲੀਆ ਨੇ ਵੀ ਬੈਂਕਾਂ ਦਾ ਕਰੋੜਾਂ ਰੁਪਏ ਦੇਣਾ ਹੈ, ਉਹ ਵਿਦੇਸ਼ ਭੱਜ ਗਿਆ ਸੀ।

RELATED ARTICLES

POPULAR POSTS