4.8 C
Toronto
Tuesday, October 27, 2026
spot_img
Homeਪੰਜਾਬਬਰਨਾਲਾ ਦੇ ਪਿੰਡ ਚੰਨਵਾਲ ਨੇ ਕੀਤੀ ਨਵੀਂ ਮਿਸਾਲ ਪੇਸ਼

ਬਰਨਾਲਾ ਦੇ ਪਿੰਡ ਚੰਨਵਾਲ ਨੇ ਕੀਤੀ ਨਵੀਂ ਮਿਸਾਲ ਪੇਸ਼

ਬਰਨਾਲਾ ਦੇ ਪਿੰਡ ਚੰਨਵਾਲ ਨੇ ਕੀਤੀ ਨਵੀਂ ਮਿਸਾਲ ਪੇਸ਼ਪਿੰਡ ਵਾਸੀਆਂ ਨੇ ਗੁਰਬਾਣੀ ਸੁਣਨ ਲਈ ਛੋਟੇ-ਛੋਟੇ ਸਪੀਕਰ ਲਗਾਏ
ਬਰਨਾਲਾ/ਬਿਊਰੋ ਨਿਊਜ਼
ਬਰਨਾਲਾ ਦੇ ਪਿੰਡ ਚੰਨਵਾਲ ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਪਿੰਡ ਵਿੱਚ ਗੁਰਬਾਣੀ ਸੁਣਨ ਲਈ ਛੋਟੇ-ਛੋਟੇ ਸਪੀਕਰ ਲਾਏ ਗਏ ਹਨ। ਇਨ੍ਹਾਂ ਨਾਲ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਹੀਂ ਹੁੰਦੀ ਤੇ ਚੌਗਿਰਦਾ ਵੀ ਸ਼ਾਂਤ ਰਹਿੰਦਾ ਹੈ। ਇਲਾਕੇ ਵਿੱਚ ਇਸ ਕਾਰਜ ਦੀ ਪ੍ਰਸ਼ੰਸਾ ਹੋ ਰਹੀ ਹੈ।
ਦਰਅਸਲ ਪਿੰਡ ਚੰਨਵਾਲ ਦੇ ਵਿਦੇਸ਼ਾਂ ਵਿੱਚ ਵਸੇ ਪਰਵਾਸੀ ਪੰਜਾਬੀਆਂ ਨੇ ਪਿੰਡ ਵਿੱਚ 35 ਛੋਟੇ ਸਪੀਕਰ ਲਵਾ ਦਿੱਤੇ ਹਨ। ਇਨ੍ਹਾਂ ਸਪੀਕਰਾਂ ਰਾਹੀਂ ਪੂਰਾ ਪਿੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਲਾਈਵ ਗੁਰਬਾਣੀ ਸੁਣਦਾ ਹੈ। ਪਿੰਡ ਦੇ ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਪਰਵਾਸੀ ਪੰਜਾਬੀਆਂ ਦੀ ਮਦਦ ਨਾਲ ਪਿੰਡ ਦੀ ਸਤਿਕਾਰ ਕਮੇਟੀ ਨੇ ਪੂਰੇ ਪਿੰਡ ਵਿੱਚ 35 ਸਪੀਕਰ ਲਵਾ ਦਿੱਤੇ ਹਨ।ਪਿੰਡ ਦੇ ਗੁਰਦੁਆਰਿਆਂ ਦੇ ਸਪੀਕਰਾਂ ਦੀ ਆਵਾਜ਼ ਵੀ ਅੰਦਰ ਹੀ ਰਹਿੰਦੀ ਹੈ। ਇਸ ਨਾਲ ਪੜ੍ਹਾਈ ਕਰਨ ਵਾਲੇ ਬੱਚੇ ਵੀ ਪ੍ਰੇਸ਼ਾਨ ਨਹੀਂ ਹੁੰਦੇ।

RELATED ARTICLES
POPULAR POSTS