-5.4 C
Toronto
Wednesday, February 25, 2026
spot_img
Homeਪੰਜਾਬਭਾਰਤੀ ਕੁਸ਼ਤੀ ਸੰਘ ਦੀ ਜ਼ਿੰਮੇਵਾਰੀ ਭੁਪਿੰਦਰ ਸਿੰਘ ਬਾਜਵਾ ਹਵਾਲੇ

ਭਾਰਤੀ ਕੁਸ਼ਤੀ ਸੰਘ ਦੀ ਜ਼ਿੰਮੇਵਾਰੀ ਭੁਪਿੰਦਰ ਸਿੰਘ ਬਾਜਵਾ ਹਵਾਲੇ

ਪੰਜਾਬ ਦੇ ਮੰਤਰੀ ਮੀਤ ਹੇਅਰ ਦੇ ਸਹੁਰਾ ਹਨ ਭੁਪਿੰਦਰ ਬਾਜਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਖੇਡ ਮੰਤਰਾਲੇ ਵਲੋਂ ਕੌਮੀ ਕੁਸ਼ਤੀ ਸੰਘ ਨੂੰ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਮੁਅੱਤਲ ਕਰਨ ਤੋਂ ਬਾਅਦ ਹੁਣ ਭਾਰਤੀ ਉਲੰਪਿਕ ਸੰਘ ਨੇ ਕੁਸ਼ਤੀ ਸੰਘ ਦੀ ਜ਼ਿੰਮੇਵਾਰੀ ਤਿੰਨ ਮੈਂਬਰੀ ਕਮੇਟੀ ਨੂੰ ਦਿੱਤੀ ਹੈ। ਇਸ ਤਿੰਨ ਮੈਂਬਰੀ ਕਮੇਟੀ ਦਾ ਚੇਅਰਮੈਨ ਖੇਡ ਸੰਘ ਪ੍ਰਸ਼ਾਸਨ ਦੇ ਅਨੁਭਵੀ ਭੁਪਿੰਦਰ ਸਿੰਘ ਬਾਜਵਾ ਨੂੰ ਬਣਾਇਆ ਗਿਆ ਹੈ। ਜਦੋਂ ਕਿ ਹਾਕੀ ਵਿਚ ਉਲੰਪਿਕ ਗੋਲਡ ਮੈਡਲਿਸਟ ਸਾਬਕਾ ਭਾਰਤੀ ਕਪਤਾਨ ਐਮ.ਐਮ. ਸੋਮਾਇਆ ਅਤੇ ਛੇ ਵਾਰ ਦੀ ਨੈਸ਼ਨਲ ਬੈਡਮਿੰਟਨ ਚੈਂਪੀਅਨ ਮੰਜੂਸ਼ਾ ਕੰਵਰ ਨੂੰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਭੁਪਿੰਦਰ ਸਿੰਘ ਬਾਜਵਾ ਨੂੰ ਏਸ਼ੀਆਈ ਖੇਡਾਂ ਦੇ ਚੀਫ ਡੀ. ਮਿਸ਼ਨ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਕਿਉਂਕਿ ਭਾਰਤ ਨੇ ਰਿਕਾਰਡ ਤੋੜ ਸਫਲਤਾ ਹਾਸਲ ਕਰਦੇ ਹੋਏ 107 ਮੈਡਲ ਜਿੱਤੇ ਸਨ। ਧਿਆਨ ਰਹੇ ਕਿ ਭੁਪਿੰਦਰ ਸਿੰਘ ਬਾਜਵਾ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਸਹੁਰਾ ਹਨ। ਪਿਛਲੇ ਦਿਨੀਂ ਹੀ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਡਾ. ਗੁਰਦੀਪ ਕੌਰ ਦਾ ਵਿਆਹ ਮੀਤ ਹੇਅਰ ਨਾਲ ਹੋਇਆ ਹੈ।

RELATED ARTICLES
POPULAR POSTS