-3.6 C
Toronto
Tuesday, December 9, 2025
spot_img
Homeਪੰਜਾਬਬਿਨਾ ਜਾਂਚ ਕੀਤਿਆਂ ਹੀ ਛੋਟੇਪੁਰ ਦੇ ਸਟਿੰਗ ਮਾਮਲੇ ਵਾਲੀ ਫਾਈਲ ਬੰਦ

ਬਿਨਾ ਜਾਂਚ ਕੀਤਿਆਂ ਹੀ ਛੋਟੇਪੁਰ ਦੇ ਸਟਿੰਗ ਮਾਮਲੇ ਵਾਲੀ ਫਾਈਲ ਬੰਦ

logo-2-1-300x105ਜਰਨੈਲ ਸਿੰਘ ਨੇ ਆਖਿਆ, ਹੁਣ ਜਾਂਚ ਦੀ ਲੋੜ ਹੀ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼  : ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕਨਵੀਨਰ ਰਹੇ ਸੁੱਚਾ ਸਿੰਘ ਛੋਟੇਪੁਰ ਖਿਲਾਫ ਪੈਸੇ ਲੈਣ ਦੇ ਮਾਮਲੇ ਵਿਚ ਸਟਿੰਗ ਵੀਡੀਓ ਦੀ ਜਾਂਚ ਦਾ ਮਾਮਲਾ ਬਿਨਾ ਜਾਂਚ ਪੜਤਾਲ ਤੋਂ ਹੀ ਬੰਦ ਹੋ ਗਿਆ ਹੈ। ਪੰਜਾਬ ਵਿਚ ‘ਆਪ’ ਦੇ ਕੋ-ਇੰਚਾਰਜ ਜਰਨੈਲ ਸਿੰਘ ਨੇ ਆਖਿਆ ਕਿ ਸੁੱਚਾ ਸਿੰਘ ਛੋਟੇਪੁਰ ਦੇ ਸਟਿੰਗ ਦੇ ਜਾਂਚ ਦੀ ਹੁਣ ਕੋਈ ਜ਼ਰੂਰਤ ਨਹੀਂ। ਉਹਨਾਂ ਆਖਿਆ ਕਿ ਨਾ ਤਾਂ ਜਾਂਚ ਦੀ ਲੋੜ ਹੈ ਅਤੇ ਨਾ ਹੀ ਸਟਿੰਗ ਨੂੰ ਜਨਤਕ ਕਰਨ ਦੀ ਜ਼ਰੂਰਤ ਹੈ, ਕਿਉਂਕਿ ਛੋਟੇਪੁਰ ਪਾਰਟੀ ਛੱਡ ਚੁੱਕੇ ਹਨ। ਜ਼ਿਕਰਯੋਗ ਹੈ ਕਿ ਛੋਟੇਪੁਰ ਨੂੰ ਟਿਕਟ ਦੇ ਬਦਲੇ ਦੋ ਲੱਖ ਰੁਪਏ ਲੈਂਦਿਆਂ ਫੜਨ ਦਾ ਦਾਅਵਾ ਆਮ ਆਦਮੀ ਪਾਰਟੀ ਨੇ ਕੀਤਾ ਸੀ।
ਜਰਨੈਲ ਸਿੰਘ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਭਾਜਪਾ ਨੇ ਉਹਨਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੋ ਜਿਹੇ ਦੋਸ਼ ਛੋਟੇਪੁਰ ‘ਤੇ ਲੱਗੇ ਹਨ, ਉਹੋ ਜਿਹੇ ਦੋਸ਼ ਜਰਨੈਲ ਸਿੰਘ ‘ਤੇ ਵੀ ਲੱਗੇ ਹਨ। ਇਸ ਲਈ ਉਹ ਤਾਂ ਅਜੇ ਪਾਰਟੀ ਵਿਚ ਹੀ ਹਨ, ਉਨ੍ਹਾਂ ਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

RELATED ARTICLES
POPULAR POSTS