12.6 C
Toronto
Wednesday, October 15, 2025
spot_img
Homeਪੰਜਾਬਹੈਲੀਕਾਪਟਰ 'ਚ ਵਿਆਹ ਕੇ ਲਿਆਂਦੀ ਲਾੜੀ

ਹੈਲੀਕਾਪਟਰ ‘ਚ ਵਿਆਹ ਕੇ ਲਿਆਂਦੀ ਲਾੜੀ

ਮੁਹਾਲੀ : ਮੁਹਾਲੀ ‘ਚ ਪੈਂਦੇ ਕਸਬਾ ਲਾਲੜੂ ਨੇੜਲੇ ਪਿੰਡ ਬਸੌਲੀ ਨਿਵਾਸੀ ਜ਼ਿਲ੍ਹਾ ਪਰਿਸ਼ਦ ਮੁਹਾਲੀ ਦੇ ਸਾਬਕਾ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਬਸੌਲੀ ਨੇ ਆਪਣੀ ਮਾਤਾ ਮਰਹੂਮ ਹਰਜੀਤ ਕੌਰ ਦੀ ਤਮੰਨਾ ਪੂਰੀ ਕਰਦਿਆਂ ਆਪਣੇ ਲੜਕੇ ਨੂੰ ਵਿਆਹੁਣ ਲਈ ਡੋਲੀ ਵਾਲੀ ਕਾਰ ਦੀ ਥਾਂ ਹੈਲੀਕਾਪਟਰ ਰਾਹੀਂ ਭੇਜਿਆ। ਜਾਣਕਾਰੀ ਮੁਤਾਬਿਕ ਨੰਬਰਦਾਰ ਹਰਨੇਕ ਸਿੰਘ ਦੇ ਪੋਤੇ ਅਮਨਪ੍ਰੀਤ ਸਿੰਘ ਦੀ ਬਰਾਤ 19 ਨਵੰਬਰ ਨੂੰ ਸਵੇਰੇ 10:30 ਵਜੇ ਪਿੰਡ ਬਸੌਲੀ ਤੋਂ ਰਵਾਨਾ ਹੋਈ, ਜਿਸ ਵਿੱਚ ਲਾੜੇ ਲਈ ਕਾਰ ਦੀ ਥਾਂ ਦੇਹਰਾਦੂਨ ਤੋਂ ਕਿਸੇ ਪ੍ਰਾਈਵੇਟ ਕੰਪਨੀ ਦਾ ਹੈਲੀਕਾਪਟਰ ਲਿਆਂਦਾ ਗਿਆ। ਹੈਲੀਕਾਪਟਰ ਬਰਾਤ ਲੈ ਕੇ ਬਸੌਲੀ ਸਥਿਤ ਫਾਰਮ ਹਾਊਸ ਤੋਂ ਉੱਡਿਆ ਅਤੇ ਪੰਜ ਮਿੰਟ ਵਿੱਚ ਹੀ ਜ਼ੀਰਕਪੁਰ ਦੇ ਏਕੇਐੱਮ ਰਿਜ਼ੌਰਟ ਦੀ ਪਾਰਕਿੰਗ ਵਿੱਚ ਲੈਂਡ ਕਰ ਲਿਆ। ਵਿਆਹ ਮਗਰੋਂ ਸ਼ਾਮ ਪੰਜ ਵਜੇ ਲਾੜੀ ਨਵਜੋਤ ਕੌਰ, ਜੋ ਪਾਵਰਕੌਮ ਦੇ ਐੱਸਈ ਬੀਐੱਸ ਮਾਨ ਵਾਸੀ ਬਠਿੰਡਾ ਦੀ ਪੁੱਤਰੀ ਹੈ, ਨੂੰ ਜ਼ੀਰਕਪੁਰ ਤੋਂ ਲੈ ਕੇ ਵਾਪਸ ਬਸੌਲੀ ਪੰਜ ਮਿੰਟ ਵਿੱਚ ਪਹੁੰਚ ਗਿਆ। ਲਾੜੇ ਦੇ ਪਿਤਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਹਰਜੀਤ ਕੌਰ 2001 ਵਿੱਚ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦੀ ਇੱਛਾ ਸੀ ਕਿ ਊਹ ਆਪਣੇ ਪੋਤੇ ਨੂੰ ਜਹਾਜ਼ ਰਾਹੀਂ ਵਿਆਹ ਕੇ ਲਿਆਵੇਗੀ। ਇਸ ਇੱਛਾ ਨੂੰ ਪੂਰਾ ਕਰਨ ਲਈ ਪਰਿਵਾਰ ਨੇ ਵਿਆਹ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ।

RELATED ARTICLES
POPULAR POSTS