ਮਾਣੂਕੇ ਨੇ ਕਿਹਾ – ਮੇਰੇ ‘ਤੇ ਕੇਸ ਦਰਜ ਕਰਵਾ ਦਿਓ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਦੀ ਇੱਕ ਮਹਿਲਾ ਨੇ ਵਿਧਾਨ ਸਭਾ ਵਿੱਚ ਵਿਰੋਧੀ ਦਲ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ‘ਤੇ ਜਾਅਲੀ ਡਿਗਰੀ ਦਿਵਾਉਣ ਦੇ ਇਲਜ਼ਾਮ ਲਾਏ ਹਨ। ਪੀੜਤ ਮਹਿਲਾ ਨੇ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਸਨੀ ਕੈਂਥ ਨਾਲ ਮਿਲ ਕੇ ਪੱਤਰਕਾਰ ਮਿਲਣੀ ਕੀਤੀ। ਇਸ ਦੌਰਾਨ ਕੈਂਥ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਸਪੀਕਰ ਕੋਲ ਲੈ ਕੇ ਜਾਵੇਗੀ। ਲੁਧਿਆਣਾ ਦੀ ਔਰਤ ਅਮਰਪਾਲ ਕੌਰ ਨੇ ਦੱਸਿਆ ਕਿ ਮਾਣੂੰਕੇ ਉਸ ਨਾਲ ਸਕੂਲ ਵਿੱਚ ਕਾਮਰਸ ਦੀ ਅਧਿਆਪਕਾ ਹੁੰਦੀ ਸੀ। ਮਾਣੂੰਕੇ ਤੇ ਉਸ ਦੇ ਪਤੀ ਨੇ ਸੀਆਰਪੀਐੱਫ ਕਲੋਨੀ ਦੇ ਕੁਆਰਟਰ ਨੰਬਰ-2950 ਵਿੱਚ ਯੂਨੀਵਰਸਿਟੀ ਦਾ ਸੈਂਟਰ ਖੋਲ੍ਹਿਆ ਹੋਇਆ ਸੀ। ਉਸ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਨੇ ਆਪਣੇ ਦੋਹਾਂ ਲੜਕਿਆਂ ਅਤੇ ਨੂੰਹ ਦਾ ਐਡਮਿਸ਼ਨ ਇੱਥੇ ਕਰਵਾਇਆ ਸੀ। ਤਿੰਨ ਸਾਲ ਦੀ 2 ਲੱਖ ਰੁਪਏ ਫੀਸ ਵੀ ਭਰੀ। ਸੈਂਟਰ ਦੀ ਛੱਤ ‘ਤੇ ਹੀ ਉਨ੍ਹਾਂ ਦੇ ਪੇਪਰ ਲਏ ਗਏ। ਬਾਅਦ ਵਿਚ 2014 ‘ਚ ਮਾਣੂੰਕੇ ਨੇ ਉਨ੍ਹਾਂ ਨੂੰ ਡਿਗਰੀਆਂ ਦਿੱਤੀਆਂ। ਤਿੰਨ ਸਾਲ ਪਹਿਲਾਂ ਇੱਕ ਲੜਕੇ ਨੇ ਬੈਂਕ ਵਿਚ ਨੌਕਰੀ ਦੇ ਸਿਲਸਿਲੇ ਵਿਚ ਜਦੋਂ ਜਾਂਚ ਕਰਵਾਈ ਤਾਂ ਉਹ ਡਿਗਰੀਆਂ ਫਰਜ਼ੀ ਪਾਈਆਂ ਗਈਆਂ।
ਇਸੇ ਦੌਰਾਨ ਵਿਧਾਇਕ ਸਰਬਜੀਤ ਮਾਣੂੰਕੇ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੇ ਕੋਈ ਧੋਖਾ ਕੀਤਾ ਹੈ ਤਾਂ ਉਹ ਉਨ੍ਹਾਂ ਖਿਲਾਫ਼ ਕੇਸ ਦਰਜ ਕਰਵਾ ਦੇਵੇ। ਜਿਸ ਥਾਂ ਉਹ ਯੂਨੀਵਰਸਿਟੀ ਦਾ ਸੈਂਟਰ ਹੋਣ ਦੀ ਗੱਲ ਕਹਿ ਰਹੀ ਹੈ, ਉਥੇ ਉਹ ਇਕਨਾਮਿਕਸ ਦੀ ਟਿਊਸ਼ਨ ਪੜ੍ਹਾਉਂਦੀ ਸੀ। ਉਨ੍ਹਾਂ ਕਿਹਾ ਕਿ ਹੁਣ ਚਾਰ ਸਾਲ ਬਾਅਦ ਉਹ ਮੁੱਦਾ ਕਿਉਂ ਚੁੱਕ ਰਹੀ ਹੈ।
Check Also
ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਕੀਤਾ ਐਲਾਨ
11231 ਲਾਭਪਾਤਰੀ ਬਣਨਗੇ ਜ਼ਮੀਨਾਂ ਦੇ ਮਾਲਕ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ …