ਬਾਦਲ ਵਜ਼ਾਰਤ ਵੱਲੋਂ ਸਹੂਲਤਾਂ ਦਾ ਮੀਂਹ, ਪੰਜਾਬ ਆਨੰਦ ਮੈਰਿਜ ਰੂਲਜ਼-2016 ਦੇ ਖਰੜੇ ਨੂੰ ਹਰੀ ਝੰਡੀ
ਚੰਡੀਗੜ੍ਹ : ਪੰਜਾਬ ਵਿੱਚ ਹੁਣ ਸੈਣੀ ਤੇ ਸੁਨਿਆਰ (ਸਵਰਨਕਾਰ) ਵਰਗਾਂ ਦੇ ਲੋਕ ਵੀ ਪੱਛੜੀਆਂ ਸ਼੍ਰੇਣੀਆਂ ਵਾਲੀਆਂ ਸਹੂਲਤਾਂ ਲੈ ਸਕਣਗੇ। ਸੂਬਾਈ ਵਜ਼ਾਰਤ ਨੇ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀਆਂ ਸਿਫ਼ਾਰਸ਼ਾਂ ‘ਤੇ ਇਨ੍ਹਾਂ ਵਰਗਾਂ ਨੂੰ ਪੱਛੜੀਆਂ ਸ਼੍ਰੇਣੀਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਹੋਰ ਕਈ ਅਹਿਮ ਬਿੱਲਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ, ਜੋ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪੇਸ਼ ਕੀਤੇ ਜਾਣੇ ਹਨ।
ਇਨ੍ਹਾਂ ਬਿਲਾਂ ਵਿੱਚ ਅੰਮ੍ਰਿਤਸਰ ਵਿਚ ਸਥਾਪਤ ਹੋਣ ਵਾਲੀਆਂ ਦੋ ਨਿੱਜੀ ਯੂਨੀਵਰਸਿਟੀਆਂ ਖਾਲਸਾ ਯੂਨੀਵਰਸਿਟੀ ਅਤੇ ਗੁਰੂ ਰਾਮ ਦਾਸ ਮੈਡੀਕਲ ਯੂਨੀਵਰਸਿਟੀ ਵੀ ਸ਼ਾਮਲ ਹਨ। ਹੋਰ ਫੈਸਲਿਆਂ ਮੁਤਾਬਕ ਪੰਜਾਬ ਆਨੰਦ ਮੈਰਿਜ ਰੂਲਜ਼-2016 ਦੇ ਖਰੜੇ ਨੂੰ ਪ੍ਰਵਾਨਗੀ, ਸੂਬੇ ‘ਚ ਬਣ ਚੁੱਕੀਆਂ ਅਣਅਧਿਕਾਰਤ ਕਲੋਨੀਆਂ ਨੂੰ ਯੋਜਨਾਬੱਧ ਢਾਂਚੇ ਅਧੀਨ ਲਿਆਉਣ ਲਈ ‘ਦਿ ਪੰਜਾਬ ਲਾਅਜ਼ (ਸਪੈਸ਼ਲ ਪ੍ਰੋਵੀਜ਼ਨ) ਬਿੱਲ-2016’, ਬੇਘਰੇ ਲੋਕਾਂ ਨੂੰ ਜੁਮਲਾ ਮੁਸ਼ਤਰਕਾ ਮਾਲਕਾਨਾ ਜ਼ਮੀਨ ਵਿੱਚ ਪੰਜ ਪੰਜ ਮਰਲੇ ਦੇ ਪਲਾਟ ਦੇਣ ਲਈ ‘ਦਿ ਈਸਟ ਪੰਜਾਬ ਹੋਲਡਿੰਗ (ਕੰਸੌਲੀਡੇਸ਼ਨ ਐਂਡ ਪ੍ਰੀਵੈਂਸ਼ਨ ਆਫ ਫਰੈਗਮੈਨਟੇਸ਼ਨ) ਐਕਟ-1948 ਦੀ ਧਾਰਾ-2 (ਬੀ.ਬੀ.)’ ਨੂੰ ਸੋਧਣਾ। ਪੰਜਾਬ ਸੇਵਾ ਅਧਿਕਾਰ ਕਮਿਸ਼ਨ (ਸੋਧ) ਆਰਡੀਨੈਂਸ-2016 ਨੂੰ ਐਕਟ ਵਿੱਚ ਬਦਲਣ, ઠਜਿਸ ਨਾਲ ਸੇਵਾ ਅਧਿਕਾਰ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਚਾਰ ਤੋਂ ਵਧ ਕੇ 10 ਹੋ ਗਈ ਹੈ। ਸੂਬੇ ਵਿੱਚ ਮੀਨਾਕਾਰੀ ਵਾਲੀਆਂ ਲੱਕੜ ਦੀਆਂ ਵਸਤਾਂ ‘ਤੇ ਵੈਟ ਖਤਮ ਕਰਨ ਦਾ ਫੈਸਲਾ ਕੀਤਾ ਹੈ। ਮੈਡੀਕਲ ‘ਵਰਸਿਟੀ ਅਤੇ ਖਾਲਸਾ ਯੂਨੀਵਰਸਿਟੀ ਬਾਰੇ ਬਿੱਲ ਨੂੰ ਹਰੀ ਝੰਡੀ ਮੰਤਰੀ ਮੰਡਲ ਨੇ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਸ੍ਰੀ ਅੰਮ੍ਰਿਤਸਰ, ਆਰਡੀਨੈਂਸ-2016 ਅਤੇ ਖਾਲਸਾ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ-2016 ਆਰਡੀਨੈਂਸ ਨੂੰ ਐਕਟ ਵਿੱਚ ਤਬਦੀਲ ਕਰਨ ਅਤੇ ਅੰਮ੍ਰਿਤਸਰ ਸੱਭਿਆਚਾਰ ਤੇ ਸੈਰ-ਸਪਾਟਾ ਵਿਕਾਸ ਅਥਾਰਟੀ ਐਕਟ-2016 ਨੂੰ ਪੇਸ਼ ਕਰਕੇ ਕਾਨੂੰਨੀ ਸ਼ਕਲ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ।
Check Also
ਚੰਡੀਗੜ੍ਹ ਏਅਰਪੋਰਟ ਤੋਂ ਅੱਧੀ ਰਾਤ ਤੋਂ ਬਾਅਦ ਤੇ ਸਵੇਰੇ 5 ਵਜੇ ਤੋਂ ਪਹਿਲਾਂ ਨਹੀਂ ਉਡੇਗੀ ਕੋਈ ਉਡਾਨ
ਆਬੂਧਾਬੀ ਲਈ ਵੀ ਨਵਾਂ ਸ਼ਡਿਊਲ ਹੋਇਆ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ …