6.9 C
Toronto
Thursday, April 30, 2026
spot_img
Homeਪੰਜਾਬਪੰਜਾਬ 'ਚ ਕਰਫਿਊ ਨੂੰ ਲੈ ਕੇ ਪਿਆ ਭੰਬਲਭੂਸਾ

ਪੰਜਾਬ ‘ਚ ਕਰਫਿਊ ਨੂੰ ਲੈ ਕੇ ਪਿਆ ਭੰਬਲਭੂਸਾ

ਪਹਿਲਾਂ ਪੱਤਰ ਹੋਇਆ ਜਾਰੀ ਕਿ 30 ਅਪ੍ਰੈਲ ਤੱਕ ਪੰਜਾਬ ‘ਚ ਰਹੇਗਾ ਕਰਫਿਊ, ਫਿਰ ਕਰਫਿਊ ਵਧਾਉਣ ਵਾਲਾ ਫੈਸਲਾ ਲਿਆ ਵਾਪਸ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਕਰਫਿਊ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਭੰਬਲਭੁਸੇ ‘ਚ ਪਾ ਦਿੱਤਾ ਹੈ। ਸਰਕਾਰ ਨੇ ਕਰਫਿਊ ਦੀ ਮਿਆਦ ਵਧਾਉਣ ਨੂੰ ਲੈ ਕੇ ਜਾਰੀ ਕੀਤੀ ਗਈ ਚਿੱਠੀ ਵਾਪਸ ਲੈ ਲਈ ਹੈ। ਇਸ ਚਿੱਠੀ ਦੇ ਅੱਠਵੇ ਨੰਬਰ ਤੇ ਕਰਫਿਊ ਨੂੰ 30 ਅਪ੍ਰੈਲ ਤੱਕ ਵਧਾਏ ਜਾਣ ਦੀ ਗੱਲ ਕੀਤੀ ਗਈ ਸੀ। ਪਰ ਹੁਣ ਮੁੱਖ ਮੰਤਰੀ ਦਫ਼ਤਰ ਨੇ ਇਸ ਚਿੱਠੀ ਨੂੰ ਵਾਪਸ ਲੈ ਲਿਆ ਹੈ ਅਤੇ ਕਰਫਿਊ ਵਧਾਏ ਜਾਣ ਦੇ ਫੈਸਲੇ ਤੋਂ ਇਨਕਾਰ ਕਰ ਦਿੱਤਾ ਹੈ। ਫਿਲਹਾਲ ਕਰਫਿਊ ਦੀ ਮਿਆਦ ਵਧਣ ਸਬੰਧੀ ਸਰਕਾਰ ਨੇ ਕੋਈ ਵੀ ਫੈਸਲਾ ਨਹੀਂ ਲਿਆ ਹੈ। ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਕਰਫਿਊ ਲਾਉਣ ਦਾ ਫੈਸਲਾ ਕੀਤਾ ਸੀ। ਦੱਸ ਦਈਏ ਕਿ ਸੂਬੇ ‘ਚ ਕਰਫਿਊ 14 ਅਪ੍ਰੈਲ ਤਕ ਜਾਰੀ ਰਹੇਗਾ ਅਤੇ ਇਸਨੂੰ ਸਰਕਾਰ ਅੱਗੇ ਵਧਾ ਸਕਦੀ ਹੈ। ਪਰ ਇਸ ‘ਤੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

RELATED ARTICLES
POPULAR POSTS