Breaking News
Home / ਭਾਰਤ / ਭਾਰਤ ਦੁਨੀਆ ਲਈ ਬਣਿਆ ਮਸੀਹਾ!

ਭਾਰਤ ਦੁਨੀਆ ਲਈ ਬਣਿਆ ਮਸੀਹਾ!

ਅਮਰੀਕਾ ਨੂੰ ਭੇਜੀ ਸੰਜੀਵਨੀ, ਟਰੰਪ ਮੁੜ ਬਾਗੋਬਾਗ

ਨਵੀਂ ਦਿੱਲੀ/ਬਿਊਰੋ ਨਿਊਜ਼
ਪੂਰਾ ਵਿਸ਼ਵ ਇਸ ਸਮੇਂ ਕਰੋਨਾ ਨਾਮੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਤੇ ਦੁਨੀਆ ਨੂੰ ਹਾਈਡ੍ਰੋਕਸਾਈਡ ਕਲੋਰੋਕਿਨ ਤਿਆਰ ਕਰਨ ਵਾਲਾ ਸਭ ਤੋਂ ਵੱਡਾ ਨਿਰਮਾਤਾ ਭਾਰਤ ਹੁਣ ਮਸੀਹਾ ਨਜ਼ਰ ਆ ਰਿਹਾ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇ ਬੋਲਸੇਨਾਰੋ ਨੇ ਇਸ ਦਵਾਈ ਦੀ ਸਪਲਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਧੰਨਵਾਦ ਪੱਤਰ ਵਿੱਚ ਸੰਜੀਵਨੀ ਬੂਟੀ ਦੀ ਮਦਦ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਦਵਾਈ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੂੰ ਮਹਾਨ ਤੇ ਬਹੁਤ ਚੰਗਾ ਦੱਸਿਆ। ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਮਹਾਨ ਤੇ ਬਹੁਤ ਚੰਗੇ ਸ਼ਬਦਾਂ ਦੀ ਵਰਤੋਂ ਕੀਤੀ। ਦਿਲਚਸਪ ਗੱਲ ਇਹ ਵੀ ਹੈ ਕਿ ਡੋਨਾਲਡ ਟਰੰਪ ਦਾ ਇਹ ਤਾਜ਼ਾ ਬਿਆਨ ਭਾਰਤ ਤੋਂ ਹਾਈਡ੍ਰੋਕਸਾਈਡ ਕਲੋਰੋਕਿਨ ਨਾ ਮਿਲਣ ‘ਤੇ ਬਦਲੇ ਦੀ ਧਮਕੀ ਦੇਣ ਦੇ ਸਿਰਫ 24 ਘੰਟਿਆਂ ਬਾਅਦ ਹੀ ਆਇਆ ਹੈ।

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …