Breaking News
Home / ਭਾਰਤ / ਡੇਰਾ ਸੱਚਾ ਸੌਦਾ ਦੇ ਸਾਬਕਾ ਸਾਧੂ ਗੁਰਦਾਸ ਸਿੰਘ ਤੂਰ ਨੇ ਕੀਤਾ ਖੁਲਾਸਾ

ਡੇਰਾ ਸੱਚਾ ਸੌਦਾ ਦੇ ਸਾਬਕਾ ਸਾਧੂ ਗੁਰਦਾਸ ਸਿੰਘ ਤੂਰ ਨੇ ਕੀਤਾ ਖੁਲਾਸਾ

ਹਨੀਪ੍ਰੀਤ ਦੀ ਕੁੱਖੋਂ ਪੁੱਤਰ ਚਾਹੁੰਦਾ ਸੀ ਗੁਰਮੀਤ
ਡੇਰਾ ਮੈਨੇਜਮੈਂਟ ਦੀ ‘ਗ੍ਰਿਫਤ’ ਵਿਚ ਹੈ ਹਨੀ, ਰਾਜ਼ ਦਬਾਉਣ ਲਈ ਕੀਤਾ ਜਾ ਸਕਦੈ ਪਾਗਲ, ਗੁਰਮੀਤ ਦੇ ਬਾਅਦ ਆਪਣੇ ਪੁੱਤਰ ਨੂੰ ਗੱਦੀ ਦਾ ਵਾਰਿਸ ਬਣਾਉਣ ਦਾ ਸੀ ਪਲਾਨ
ਸਿਰਸਾ : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਬਣਾਏ ਗਏ ਨਵੇਂ ਡੇਰੇ ਦੇ ਅੰਦਰਲੀ ਦੁਨੀਆ ਦਾ ਅਜਿਹਾ ਸਨਸਨੀਖੇਜ਼ ਸੱਚ ਬਾਹਰ ਆਇਆ ਹੈ, ਜਿਸ ਨੇ ਹਨੀਪ੍ਰੀਤ ਤੇ ਗੁਰਮੀਤ ਦੇ ਸਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਡੇਰੇ ਦੇ ਸਾਬਕਾ ਸਾਧੂ ਗੁਰਦਾਸ ਸਿੰਘ ਤੂਰ ਦੀ ਮੰਨੀਏ ਤਾਂ ਗੁਰਮੀਤ ਹਨੀਪ੍ਰੀਤ ਦੀ ਕੁੱਖ ਤੋਂ ਇਕ ਪੁੱਤਰ ਚਾਹੁੰਦਾ ਸੀ ਅਤੇ ਹਨੀਪ੍ਰੀਤ ਦੀ ਰੀਝ ਸੀ ਕਿ ਭਵਿੱਖ ਵਿਚ ਇਸ ਗੱਦੀ ਦਾ ਵਾਰਿਸ ਉਨ੍ਹਾਂ ਦਾ ਆਪਣਾ ਪੁੱਤਰ ਹੀ ਬਣੇ। ਵਿਸ਼ੇਸ਼ ਗੱਲਬਾਤ ਦੌਰਾਨ ਤੂਰ ਨੇ ਡੇਰੇ, ਹਨੀਪ੍ਰੀਤ ਅਤੇ ਗੁਰਮੀਤ ਦੇ ਰਿਸ਼ਤਿਆਂ ਤੋਂ ਇਲਾਵਾ ਕਈ ਰਾਜ਼ਾਂ ਦਾ ਭਾਂਡਾ ਵੀ ਭੰਨਿਆ। ਗੁਰਮੀਤ ਤੇ ਹਨੀਪ੍ਰੀਤ ਦੀਆਂ ਨਜ਼ਦੀਕੀਆਂ ਕਾਰਨ ਹੀ ਗੁਰਮੀਤ ਦਾ ਪਰਿਵਾਰ ਉਸ ਤੋਂ ਦੂਰ ਹੋ ਗਿਆ ਅਤੇ ਉਦੋਂ ਹੀ ਹਨੀਪ੍ਰੀਤ ਨੇ ਆਪਣਾ ਪਲਾਨ ਬਣਾ ਲਿਆ।
ਹਨੀਪ੍ਰੀਤ ਨੂੰ ਡੇਰਾ ਮੈਨੇਜਮੈਂਟ ਤੋਂ ਜਾਨ ਦਾ ਖਤਰਾ
ਗੁਰਦਾਸ ਸਿੰਘ ਨੇ ਕਿਹਾ ਕਿ ਦਰਅਸਲ ਡੇਰਾ ਮੈਨੇਜਮੈਂਟ ਹਨੀਪ੍ਰੀਤ ਤੇ ਗੁਰਮੀਤ ਦੇ ਸਬੰਧਾਂ ਬਾਰੇ ਜਾਣਦੀ ਹੈ। ਇਹ ਵੱਖਰੀ ਗੱਲ ਹੈ ਕਿ ਗੁਰਮੀਤ ਉਸ ਨੂੰ ਧੀ ਕਹਿੰਦਾ ਸੀ। ઠਹਨੀਪ੍ਰੀਤ ਡੇਰਾ ਤੇ ਡੇਰਾ ਮੁਖੀ ਦੇ ਬਹੁਤ ਸਾਰੇ ਰਾਜ਼ ਜਾਣਦੀ ਹੈ ਅਤੇ ਇਹੀ ਕਾਰਨ ਹੈ ਕਿ ਡੇਰਾ ਮੈਨੇਜਮੈਂਟ ਨੇ ਜੇਲ੍ਹ ਵਿਚ ਬੰਦ ਗੁਰਮੀਤ ઠਦੇ ਇਸ਼ਾਰੇ ‘ਤੇ ਹਨੀਪ੍ਰੀਤ ਨੂੰ ਆਪਣੀ ‘ਗ੍ਰਿਫਤ’ ਵਿਚ ਲਿਆ ਹੋਇਆ ਹੈ। ਤੂਰ ਨੇ ਦੋਸ਼ ਲਾਇਆ ਕਿ ਡੇਰਾ ਮੈਨੇਜਮੈਂਟ ਬਹੁਤ ਹੀ ਸ਼ੈਤਾਨ ਹੈ। ਅਜਿਹੇ ਵਿਚ ਉਸ ਨੂੰ ਖਦਸ਼ਾ ਹੈ ਕਿ ਉਹ ਡੇਰੇ ਦੇ ਰਾਜ਼ ਦਬਾਉਣ ਲਈ ਕਿਤੇ ਹਨੀਪ੍ਰੀਤ ਨੂੰ ਪਾਗਲ ਨਾ ਬਣਾ ਦੇਵੇ।
ਹਨੀਪ੍ਰੀਤ ਗੁਫਾ ‘ਚ ਗਈ ਤਾਂ ਅਗਲੀ ਸਵੇਰ ਰੋਂਦੀ ਹੋਈ ਬਾਹਰ ਨਿਕਲੀ
ਨਵੀਂ ਦਿੱਲੀ : ਬਲਾਤਕਾਰ ਦੇ ਕੇਸ ਵਿਚ ਜੇਲ੍ਹ ‘ਚ ਬੰਦ ਰਾਮ ਰਹੀਮ ਲਈ ਸਭ ਤੋਂ ਉਪਰ ਉਸਦੀ ਖਾਸਮ ਖਾਸ ਹਨਪ੍ਰੀਤ ਸੀ। ਗੁਰਮੀਤ ਦੇ ਡਰਾਈਵਰ ਰਹੇ ਖੱਟਾ ਸਿੰਘ ਦਾ ਲੜਕਾ ਗੁਰਨਾਮ ਸਿੰਘ ਹਨੀਪ੍ਰੀਤ ਤੇ ਰਾਮ ਰਹੀਮ ਦੇ ਰਿਸ਼ਤੇ ਦਾ ਇਕ ਅਹਿਮ ਚਸ਼ਮਦੀਦ ਗਵਾਹ ਹੈ। ਗੁਰਦਾਸ ਦੀ ਮੰਨੀਏ ਤਾਂ ਗੁਰਮੀਤ ਦੀ ਹਨੀਪ੍ਰੀਤ ‘ਤੇ ਨਜ਼ਰ ਚੰਗੀ ਨਹੀਂ ਸੀ। ਹਾਲਾਂਕਿ ਹਨੀਪ੍ਰੀਤ ਦਾ ਵਿਆਹ ਗੁਰਮੀਤ ਨੇ ਕਰਵਾਇਆ ਅਤੇ ਵਿਆਹ ਤੋਂ ਤੁਰੰਤ ਬਾਅਦ ਇਕ ਰਾਤ ੳਸ ਨੂੰ ਆਪਣੀ ਗੁਫਾ ਵਿਚ ਸੱਦ ਲਿਆ। ਉਸ ਰਾਤ ਗੁਰਦਾਸ ਤੇ ਉਸਦਾ ਕਜਨ ਗੁਫਾ ਦੇ ਬਾਹਰ ਡਿਊਟੀ ‘ਤੇ ਤਾਇਨਾਤ ਸਨ। ਉਦੋਂ ਉਸ ਨੂੰ ਪਹਿਲੀ ਵਾਰ ਸ਼ੱਕ ਹੋਇਆ ਕਿ ਗੁਰਮੀਤ ਹਨੀਪ੍ਰੀਤ ਨਾਲ ਕੁਝ ਗਲਤ ਕਰਨ ਜਾ ਰਿਹਾ ਹੈ ਅਤੇ ਉਹੀ ਹੋਇਆ। ਅਗਲੀ ਸਵੇਰ ਹਨਪ੍ਰੀਤ ਗੁਫਾ ‘ਚੋਂ ਰੋਂਦੀ ਹੋਈ ਬਾਹਰ ਨਿਕਲੀ। ਉਦੋਂ ਉਸਦਾ ਦਾਦਾ ਡੇਰੇ ਦਾ ਖਜ਼ਾਨਚੀ ਹੁੰਦਾ ਸੀ। ਹਨੀਪ੍ਰੀਤ ਸਿੱਧੀ ਆਪਣੇ ਦਾਦੇ ਕੋਲ ਗਈ। ਆਪਣੀ ਪੋਤੀ ਦੀ ਅਜਿਹੀ ਹਾਲਤ ਦੇਖ ਕੇ ਉਸ ਦੇ ਦਾਦੇ ਨੇ ਡੇਰੇ ਵਿਚ ਕਾਫੀ ਹੰਗਾਮਾ ਕੀਤਾ ਅਤੇ ਗੁਰਮੀਤ ਦੇ ਖਿਲਾਫ ਖੁੱਲ੍ਹ ਕੇ ਬੋਲਣ ਲੱਗਾ ਪਰ ਉਦੋਂ ਉਨ੍ਹਾਂ ਨੂੰ ਹਥਿਆਰਾਂ ਦੇ ਦਮ ‘ਤੇ ਚੁੱਪ ਕਰਵਾ ਦਿੱਤਾ ਗਿਆ।
… ਤੇ ਫਿਰ ਉਹ ਬਣ ਗਿਆ ਡਿਜ਼ਾਈਨਰ ਬਾਬਾ
ਹਨੀਪ੍ਰੀਤ ਨੇ ਹੀ ਰਾਮ ਰਹੀਮ ਨੂੰ ਫਿਲਮਾਂ ਬਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਉਸ ਨੂੰ ਇਸ ਲਾਈਨ ਵਿਚ ਲੈ ਕੇ ਆਈ। ਉਹ ਹਨੀਪ੍ਰੀਤ ਹੀ ਹੈ, ਜਿਸ ਦੇ ਲਈ ਰਾਮ ਰਹੀਮ ਨੇ ਸੰਤ ਦਾ ਚੋਲਾ ਉਤਾਰ ਦਿੱਤਾ ਅਤੇ ਡਿਜ਼ਾਈਨਰ ਬਾਬਾ ਬਣ ਗਿਆ। ਹਾਲਾਂਕਿ ਰਾਮ ਰਹੀਮ ਦੀ ਬਰਬਾਦੀ ਦੇ ਪਿੱਛੇ ਜਿੱਥੇ ਕੁਝ ਹੱਦ ਤੱਕ ਹੱਥ ਹਨੀਪ੍ਰੀਤ ਦਾ ਹੈ, ਉਥੇ ਦੋਸ਼ੀ ਬਾਬਾ ਵੀ ਖੁਦ ਇਸਦੇ ਲਈ ਜ਼ਿੰਮੇਵਾਰ ਹੈ। ਉਸਦੇ ਸਿਰ ‘ਤੇ ਹਵਸ ਦਾ ਭੂਤ ਹਰ ਵੇਲੇ ਸਵਾਰ ਰਹਿੰਦਾ ਸੀ।

 

Check Also

ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ

5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …