14.9 C
Toronto
Saturday, June 20, 2026
spot_img
Homeਭਾਰਤਦਿੱਲੀ 'ਚ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ 'ਤੇ ਰੋਕ

ਦਿੱਲੀ ‘ਚ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ‘ਤੇ ਰੋਕ

47069548.cmsਹੁਣ ਸੜਕਾਂ ‘ਤੇ ਨਹੀਂ ਦਿਸਣਗੇ ਪੁਰਾਣੇ ਡੀਜ਼ਲ ਵਾਹਨ
ਨਵੀਂ ਦਿੱਲੀ/ਬਿਊਰੋ ਨਿਊਜ਼
ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੁਰਾਣੇ ਡੀਜ਼ਲ ਵਾਹਨਾਂ ਨੂੰ ਲੈ ਕੇ ਵੱਡਾ ਫੈਸਲਾ ਦੇ ਦਿੱਤਾ ਹੈ। ਐਨ.ਜੀ.ਟੀ. ਦੇ ਫੈਸਲੇ ਤੋਂ ਬਾਅਦ 10 ਸਾਲ ਤੋਂ ਜ਼ਿਆਦਾ ਪੁਰਾਣੇ ਡੀਜ਼ਲ ਵਾਹਨਾਂ ਦਾ ਡੀ-ਰਜਿਸਟਰੇਸ਼ਨ ਹੋਏਗਾ। ਇਸ ਦਾ ਸਿੱਧਾ ਮਤਲਬ ਹੈ ਕਿ ਸੜਕਾਂ ਤੋਂ 10 ਸਾਲ ਤੋਂ ਜ਼ਿਆਦਾ ਪੁਰਾਣੇ ਡੀਜ਼ਲ ਵਾਹਨ ਹਟਣਗੇ। ਇਹ ਫੈਸਲਾ ਤੁਰੰਤ ਲਾਗੂ ਹੋਏਗਾ।
ਐਨ.ਜੀ.ਟੀ. ਵੱਲੋਂ ਆਰ.ਟੀ.ਓ. ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਅਜਿਹੇ ਵਾਹਨਾਂ ਦੀ ਜਾਣਕਾਰੀ ਟ੍ਰੈਫਿਕ ਪੁਲਿਸ ਨੂੰ ਦਿੱਤੀ ਜਾਵੇ। ਇਸ ਦੇ ਨਾਲ ਹੀ ਦਿੱਲੀ ਵਿੱਚ ਸਕੂਲਾਂ ਤੇ ਹਸਪਤਾਲਾਂ ਨੂੰ ‘ਨੋ ਹੌਂਕਿੰਗ ਜ਼ੋਨ’ ਐਲਾਨਿਆ ਗਿਆ ਹੈ ਜਾਂ ਨਹੀਂ, ਇਸ ਬਾਰੇ ਵੀ ਐਨ.ਜੀ.ਟੀ. ਨੇ ਜਵਾਬ ਮੰਗਿਆ ਹੈ। ਐਨ.ਜੀ.ਟੀ. ਨੇ ਇਸ ਦੇ ਨਾਲ ਹੀ ਹੁਕਮ ਦਿੱਤਾ ਹੈ ਕਿ ਵਾਹਨਾਂ ‘ਤੇ ਬਾਹਰੋਂ ਕੋਈ ਹਾਰਨ ਨਾ ਲਾਇਆ ਜਾਵੇ। ਦੋ ਪਹੀਆ ਵਾਹਨ ‘ਤੇ ਵੀ ਇਹ ਨਿਯਮ ਲਾਗੂ ਹੋਏਗਾ। ਐਨ.ਜੀ.ਟੀ. ਦੇ ਇਨ੍ਹਾਂ ਸਖ਼ਤ ਨਿਰਦੇਸ਼ਾਂ ਮਗਰੋਂ ਟ੍ਰੈਫਿਕ ਪੁਲਿਸ ਦੀ ਜ਼ਿੰਮੇਵਾਰੀ ਵਧ ਗਈ ਹੈ।

RELATED ARTICLES
POPULAR POSTS