ਨਵੀਂ ਦਿੱਲੀ : ਨਰਿੰਦਰ ਮੋਦੀ ਦੀ ਕੈਬਨਿਟ ਵਿੱਚ ਜਲਦ ਹੀ ਵਿਸਥਾਰ ਹੋਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 19 ਤੋਂ 23 ਜੂਨ ਤੱਕ ਇਸ ਦਾ ਐਲਾਨ ਹੋ ਸਕਦਾ ਹੈ। ਕੁਝ ਮੰਤਰੀਆਂਨੂੰ ਹਟਾਇਆ ਜਾ ਸਕਦਾ ਹੈ ਤੇ ਕੁਝ ਨਵੇਂ ਚਿਹਰੇ ਕੈਬਨਿਟ ਵਿੱਚ ਸ਼ਾਮਲ ਹੋ ਸਕਦੇ ਹਨ। ਅਸਾਮ ਦੇ ਮੁੱਖ ਮੰਤਰੀ ਬਣਨ ਵਾਲੇ ਸਰਬਾਨੰਦ ਸੋਨੋਵਾਲ ਦੀ ਥਾਂ ਰਾਮੇਸ਼ਵਰ ਤੇਲੀ ਜਾਂ ਰਮਨ ਡੇਕਾ ਵਿੱਚੋਂ ਇੱਕ ਦਾ ਮੰਤਰੀ ਬਣਨਾ ਤੈਅ ਹੈ। ਰਾਮੇਸ਼ਵਰ ਤੇਲੀ ਭਾਜਪਾ ਦੇ ਸੰਸਦ ਮੈਂਬਰ ਹਨ ਤੇ ਰਮਨ ਡੇਕਾ ਸੰਸਦ ਮੈਂਬਰ ਦੇ ਨਾਲ-ਨਾਲ ਪਾਰਟੀ ਦੇ ਕੌਮੀ ਸਕੱਤਰ ਵੀ ਹਨ।
ਇਲਾਹਬਾਦ ਦੇ ਸੰਸਦ ਮੈਂਬਰ ਸ਼ਿਆਮ ਚਰਨ ਗੁਪਤਾ, ਜੱਬਲਪੁਰ ਦੇ ਸੰਸਦ ਮੈਂਬਰ ਰਾਕੇਸ਼ ਸਿੰਘ, ਬੀਕਾਨੇਰ ਦੇ ਸੰਸਦ ਮੈਂਬਰ ਅਰਜੁਨ ਰਾਮ ਮੇਘਵਾਲ, ਭਾਜਪਾ ਜਨਰਲ ਸਕੱਤਰ ਓਮ ਮਾਥੁਰ ਤੇ ਵਿਨੇ ਸਹਿਸ਼ਤਰੂਬੁੱਧੇ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ।ਦੂਜੇ ਪਾਸੇ ਜਿਨ੍ਹਾਂ ਦਾ ਅਹੁਦਾ ਖੁਸ ਸਕਦਾ ਹੈ, ਉਨ੍ਹਾਂ ਵਿੱਚ ਨਿਹਾਲਚੰਦ, ਗਿਰੀਰਾਜ ਸਿੰਘ ਤੇ ਨਜ਼ਮਾ ਹੈਪਤੁੱਲਾ ਦਾ ਨਾਂ ਸਭ ਤੋਂ ਉੱਪਰ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਇਕ ਅਕਾਲੀ ਦਲ ਦਾ ਅਤੇ ਇਕ ਭਾਜਪਾ ਦੇ ਕੋਟੇ ਦਾ ਐਮ ਪੀ ਮੋਦੀ ਕੈਬਨਿਟ ਵਿਚ ਸ਼ਾਮਲ ਹੈ, ਪਰ ਫਿਰ ਵੀ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਪੰਜਾਬ ਦੇ ਕਿਸੇ ਹੋਰ ਅਕਾਲੀ ਐਮ ਪੀ ਦਾ ਦਾਅ ਮੰਤਰੀ ਬਣਨ ਲਈ ਲੱਗ ਸਕਦਾ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …