20 C
Toronto
Tuesday, September 8, 2026
spot_img
Homeਭਾਰਤਗੰਭੀਰ ਕਰੋਨਾ ਮਰੀਜ਼ਾਂ ਲਈ ਅਸਰਦਾਇਕ ਹੈ ਕੋਵੈਕਸਿਨ

ਗੰਭੀਰ ਕਰੋਨਾ ਮਰੀਜ਼ਾਂ ਲਈ ਅਸਰਦਾਇਕ ਹੈ ਕੋਵੈਕਸਿਨ

ਗੰਭੀਰ ਕਰੋਨਾ ਮਰੀਜ਼ਾਂ ਲਈ ਅਸਰਦਾਇਕ ਹੈ ਕੋਵੈਕਸਿਨਫੇਜ਼-3 ਟਰਾਇਲ ਦੇ ਆਏ ਨਤੀਜੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਬਣੀ ਕੋਵੈਕਸਿਨ ਨੇ ਕਰੋਨਾ ਦੇ ਬਦਲਵੇਂ ਰੂਪ ਨੂੰ ਸਫਲਤਾ ਨਾਲ ਬੇਅਸਰ ਕੀਤਾ ਹੈ। ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਲੈਬ ਨੇ ਅੱਜ ਐਲਾਨ ਕੀਤਾ ਕਿ ਭਾਰਤ ਬਾਇਓਟੈਕ ਦੀ ਕਰੋਨਾ ਰੋਕੂ ਡੋਜ਼ ਸਾਰਸ-ਕੋਵ-2 ਵਾਇਰਸ ਦੇ ਦੋਹਰੇ ਸਟਰੇਨ ਲਈ ਅਸਰਦਾਇਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੋਵੈਕਸਿਨ ਗੰਭੀਰ ਕਰੋਨਾ ਨੂੰ ਠੱਲ੍ਹਣ ਲਈ 80 ਫੀਸਦੀ ਤੱਕ ਕੰਮ ਕਰਦੀ ਹੈ। ਭਾਰਤ ਬਾਇਓਟੈਕ ਤੇ ਆਈ.ਸੀ.ਐਮ.ਆਰ. ਨੇ ਕੋਵੈਕਸਿਨ ਫੇਜ਼-3 ਦੇ ਟਰਾਇਲ ਦੇ ਨਤੀਜੇ ਅੱਜ ਸਾਂਝੇ ਤੌਰ ‘ਤੇ ਜਾਰੀ ਕੀਤੇ। ਫੇਜ਼-3 ਦੀ ਖੋਜ 18 ਤੋਂ 98 ਸਾਲ ਦੇ 25 ਹਜ਼ਾਰ ਤੋਂ ਵੱਧ ਵਿਅਕਤੀਆਂ ‘ਤੇ ਕੀਤੀ ਗਈ ਸੀ।

 

RELATED ARTICLES
POPULAR POSTS