Breaking News
Home / ਕੈਨੇਡਾ / ਮਿਸੀਸਾਗਾ ਵਿੱਚ ਹੋਇਆ ਰਾਣਾ ਰਣਬੀਰ ਦਾ ਸਨਮਾਨ

ਮਿਸੀਸਾਗਾ ਵਿੱਚ ਹੋਇਆ ਰਾਣਾ ਰਣਬੀਰ ਦਾ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬੀ ਰੰਗਮੰਚ ਅਤੇ ਫਿਲਮ ਅਦਾਕਾਰ ਰਾਣਾ ਰਣਬੀਰ ਦਾ ਮਿਸੀਸਾਗਾ (ਮਾਲਟਨ) ਵਿਖੇ ਇੰਨਡੈਕਸ ਰਿਆਲਟੀ ਇੰਕ ਦੇ ਦਫਤਰ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਹਰਦੀਪ ਸਿੰਘ ਸਿਵੀਆ ਅਤੇ ਲੋਕ ਗਾਇਕ ਹੈਰੀ ਸੰਧੂ ਨੇ ਆਖਿਆ ਕਿ ਕਲਾ ਦੇ ਸਾਹਮਣੇ ਕੱਦ-ਕਾਠ, ਰੰਗ ਜਾਂ ਕਿਸੇ ਤਰ੍ਹਾਂ ਦਾ ਸੁਹੱਪਣ ਵੀ ਮਾਅਨੇ ਨਹੀਂ ਰੱਖਦਾ ਅਤੇ ਰਾਣਾ ਰਣਬੀਰ ਨੇ ਆਪਣੀ ਕਲਾ ਅਤੇ ਅਦਾਕਾਰੀ ਦੇ ਸਿਰ ਤੇ ਰੰਗਮੰਚ ਅਤੇ ਫਿਲਮਾਂ ਵਿੱਚ ਜੋ ਆਪਣਾ ਰੁਤਬਾ, ਨਾਮ ਅਤੇ ਕੱਦ ਕਾਠ ਬਣਾਇਆ ਹੈ ਉਸਨੂੰ ਹਰ ਪਾਸੇ ਸਲਾਮਾਂ ਹੁੰਦੀਆਂ ਹਨ। ਰਾਣਾ ਰਣਬੀਰ ਨੇ ਬੋਲਦਿਆਂ ਆਖਿਆ ਕਿ ਮੈਨੂੰ ਜੋ ਪਿਆਰ ਸਤਿਕਾਰ ਪੰਜਾਬੀਆਂ ਨੇ ਦਿੱਤਾ ਹੈ ਉਸ ਲਈ ਉਹ ਦੇਸ਼-ਵਿਦੇਸ਼ ਵਿੱਚ ਵੱਸਦੇ ਹਰ ਪੰਜਾਬੀ ਦਾ ਦਿਲੋਂ ਧੰਨਵਾਦੀ ਹੈ। ਇਸ ਮੌਕੇ ਜਸ ਸਿੱਧੂ, ਲੋਕ ਗਾਇਕ ਹਰਵਿੰਦਰ ਸੰਘਾ, ਰਾਜਵੀਰ ਬੋਪਾਰਾਏ, ਗੁਰਪ੍ਰੀਤ ਕੋਹਾੜ, ਪਰਮਜੀਤ ਹੁੰਦਲ, ਕੈਨ ਪੁਰੇਵਾਲ, ਜੈਗ ਧਾਲੀਵਾਲ, ਜਗਦੇਵ ਸਿੱਧੂ, ਕਰਮਜੀਤ ਸਿੰਘ, ਮਨਜੀਤ ਬਰਾੜ, ਜਗਪ੍ਰੀਤ ਮਾਨ, ਹਰਪ੍ਰੀਤ ਖਹਿਰਾ, ਰਘਬੀਰ ਚੌਹਾਨ, ਚਰਨਜੀਤ ਸਿੰਘ ਗਿੱਲ, ਗੁਰਤੇਜ ਔਲਖ, ਜਗਦੀਪ ਕੁਲਾਰ, ਦੀਪ ਸੰਧੂ, ਮਨਜੀਤ ਮਾਹਲ, ਸਤਿੰਦਰ ਚਾਹਲ ਸਮੇਤ ਹੋਰ ਵੀ ਕਾਫੀ ਸੱਜਣ ਮੌਜੂਦ ਸਨ।

 

Check Also

ਹਿੰਦੂ ਸਭਾ ਦਾ ‘ਫੂਡ ਬੈਂਕ’ ਸੈਂਕੜੇ ਲੋੜਵੰਦਾਂ ਨੂੰ ਉਮੀਦ ਦਿੰਦਾ ਹੈ

ਛੇ ਮਹੀਨੇ ਪਹਿਲਾਂ, ਹਿੰਦੂ ਸਭਾ ਨੇ ‘ਫੂਡ ਬੈਂਕ’ ਸ਼ੁਰੂ ਕਰਕੇ ਲੋੜਵੰਦਾਂ ਦੇ ਜੀਵਨ ਨੂੰ ਉੱਚਾ …