ਬਰੈਂਪਟਨ : ਸੋਮਵਾਰ ਨੂੰ ਐੱਮਪੀ ਰਾਜ ਗਰੇਵਾਲ ਨੇ, ਸੂਟ-ਬੂਟ ਪਾ ਤੇ ਟਾਈ ਲਾ, ਪੀਲ ਰੋਜਨ ਦੇ ਪੁਲਿਸ ਅਫਸਰ ਨਾਲ਼ ਗਸ਼ਤ ਉੱਤੇ ਘੁੰਮਣ ਲਈ ਪੂਰੀ ਤਿਆਰੀ ਖਿੱਚ ਲਈ। ਇਹ ਇੱਕ ਆਪ ਅੱਖੀਂ ਦੇਖਿਆ ਬਹੁਤ ਹੀ ਅਦਭੁਤ ਸਮਾਂ ਸਿੱਧ ਹੋਇਆ ਜਦੋਂ ਇਹ ਜਾਣਿਆ ਕਿ ਸਾਡੇ ਪੁਲਿਸ ਅਫਸਰ ਦਿਨ ਤੇ ਰਾਤ ਸਖਤ ਘਾਲਣਾ ਘਾਲ ਕੇ ਆਪਣੀ ਡਿਊਟੀ ਨੂੰ ਕਿਵੇਂ ਨਿਭਾਉਂਦੇ ਹਨ। ਐੱਮਪੀ ਗਰੇਵਾਲ ਨੂੰ ਪੀਲ ਰਿਜਨਲ ਪੁਲਿਸ ਦੇ ਮੁਖੀ ਈਵਾਨਜ ਨੇ ਸੱਦਾ ਦਿੱਤਾ ਸੀ ਕਿ ਉਹ ਸਟਾਫ਼ ਸਾਰਜੈਂਟ ਦੇ ਨਾਲ਼-ਨਾਲ਼ ਆਪ ਗਸ਼ਤ ਉੱਤੇ ਚੱਕਰ ਲਾ ਕੇ ਦੇਖੇ। 6 ਵਜੇ ਸ਼ਾਮ ਤੋਂ ਲੈ ਕੇ 6 ਵਜੇ ਸਵੇਰ ਤੱਕ, ਐੱਮਪੀ ਗਰੇਵਾਲ ਨੇ ਬਰੈੰਪਟਨ ਸਿਟੀ, ਵਿਸ਼ੇਸ਼ ਤੌਰ ‘ਤੇ ਬਰੈਂਪਟਨ ਈਸਟ ਉੱਤੇ ਆਪਣਾ ਧਿਆਨ ਕੇਂਦਰਤ ਕਰਕੇ ਰਾਤ ਦੀ ਸ਼ਿਫਟ ਵਿੱਚ ਪਟਰੋਲ ਕਰ ਰਹੇ ਪੁਲਿਸ ਅਫਸਰਾਂ ਦਾ ਸਾਥ ਕੀਤਾ। ਇਸ 12 ਘੰਟੇ ਦੇ ਕਾਰ ਰਾਹੀਂ ਕੀਤੇ ਅਨੁਭਵ ਵਿੱਚ, ਐੱਮਪੀ ਗਰੇਵਾਲ ਨੇ ਪੁਲਿਸ ਦੀਆਂ ਬਹੁਤ ਸਾਰੀਆਂ ਕਾਰਜ ਵਿਧੀਆਂ ਨੂੰ ਨਿਰਖਿਆ ਤੇ ਪਰਖਿਆ। ਉਸਨੇ ਇਸ ਸਮੇਂ ਵਿੱਚ ਸ਼ਿਫਟ ਪਰੇਡ, ਗੱਡੀਆਂ ਦੀ ਚੈਕਿੰਗ ਤੇ ਆਉਣ ਵਾਲ਼ੇ ਬਹੁਤ ਸਾਰੇ ਫੋਨ-ਬੁਲਾਵੇ ਆਦਿ ਉੱਤੇ ਕਾਰਵਾਈ ਹੁੰਦੀ ਵੀ ਘੋਖੀ-ਪਰਖੀ।ਰਾਤ ਦੀ ਸ਼ਿਫਟ ਸਮੇਂ ਇਕਾਂਤ ਅਤੇ ਸ਼ਾਂਤੀ ਭਰਪੂਰ ਪਲਾਂ ਵਿਚਕਾਰ ਘਰੇਲੂ ਦੁਰਵਿਵਹਾਰ, ਗਨ ਕੰਟਰੋਲ, ਸੰਨ੍ਹ ਲਾ ਕੇ ਘਰ ਵਿੱਚ ਵੜਨ ਅਤੇ ਨਸ਼ਈ ਹੋ ਕੇ ਗੱਡੀ ਚਲਾਉਣ ਸਬੰਧੀ ਸਾਥੀ ਅਫਸਰਾਂ ਨਾਲ਼ ਖੁੱਲ੍ਹ ਕੇ ਵਿਚਾਰ ਵਟਾਂਦਰਾ ਕਰਨ ਦਾ ਪੂਰਾ-ਪੂਰਾ ਲਾਭ ਉਠਾਇਆ। ਇਸ ਰਾਤ ਭਰ ਦੀ ਚਾਰ ਚੁਫੇਰੇ ਦੀ ਕੀਤੀ ਕਾਰ ਸਵਾਰੀ ਸਮੇਂ ਪ੍ਰਾਪਤ ਕੀਤੀ ਜਾਣਕਾਰੀ ਸਬੰਧੀ ਐੱਮਪੀ ਗਰੇਵਾਲ ਨੇ ਦੱਸਿਆ, “ਰਾਤ ਦੀ ਸ਼ਿਫਟ ਸਮੇਂ ਅਫਸਰ ਕਿਵੇਂ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ, ਇਹ ਜਾਨਣਾ, ਇੱਕ ਬੜਾ ਹੀ ਮਹੱਤਵ ਪੂਰਨ ਅਨੁਭਵ ਰਿਹਾ। ਉਨ੍ਹਾਂ ਸਾਰੇ ਨਰ ਤੇ ਨਾਰੀ ਪੁਲਿਸ ਅਫਸਰਾਂ ਦਾ ਮੈਂ ਦਿਲ ਦੀਆਂ ਡੁੰਘਾਈਆਂ ‘ਚੋਂ ਧੰਨਵਾਦ ਕਰਦਾ ਹਾਂ, ਜੋ ਦਿਨ ਪੁਰ ਰਾਤ ਇੱਕ ਕਰਕੇ ਸਾਡੇ ਭਾਈਚਾਰੇ ਨੂੰ ਸੁਰੱਖਿਅਤ ਬਣਾਉਂਦੇ ਹਨ। ਇਹ ਕੋਈ ਸੌਖਾ ਕਾਰਜ ਨਹੀਂ ਹੈ। ਅਸੀਂ ਉਨ੍ਹਾਂ ਦੀ ਕੈਨੇਡੀਅਨਾਂ ਪ੍ਰਤੀ ਸੁਰੱਖਿਆ ਕਰਨ ਦੀ ਸਦਭਾਵਨਾ ਨੂੰ ਹਾਰਦਿਕ ਪ੍ਰਣਾਮ ਕਰਦੇ ਹਾਂ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …