ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵੈਸਟ ਤੋਂ ਐਮ ਪੀ ਅਤੇ ਸਿਹਤ ਵਿਭਾਗ ਦੀ ਪਾਰਲੀਮਾਨੀ ਸਕੱਤਰ ਕਮਲ ਖਹਿਰਾ ਵੱਲੋਂ ਬਰੈਂਪਟਨ ਦੇ ਕੇਸੀ ਕੈਂਬਲ ਕਮਿਉਨਿਟੀ ਸੈਂਟਰ ਵਿਖੇ 3 ਅਗਸਤ ਨੂੰ ਲੋਕਤੰਤਰ ਸੁਧਾਰਾਂ ਬਾਰੇ ਇੱਕ ਸਫ਼ਲ ਟਾਊਨ ਹਾਲ ਮੀਟਿੰਗ ਦਾ ਆਯੋਜਿਨ ਕੀਤਾ ਗਿਆ।
ਇਸ ਟਾਊਨ ਹਾਲ ਮੀਟਿੰਗ ਵਿੱਚ ਵੱਖ ਵੱਖ ਭਾਈਚਾਰਿਆਂ ਦੇ 100 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਜਿਸ ਦੌਰਾਨ ਉਹਨਾਂ ਨੇ ਸਰਕਾਰ ਵੱਲੋਂ ਤਜ਼ਵੀਜਸ਼ੁਦਾ ਸੁਧਾਰਾਂ ਬਾਰੇ ਆਪੋ ਆਪਣੇ ਸੁਆਲ ਪੁੱਛੇ। ਵਰਨਣਯੋਗ ਹੈ ਕਿ ਲਿਬਰਲ ਸਰਕਾਰ ਨੇ ਇਹ ਵਾਅਦਾ ਕੀਤਾ ਹੋਇਆ ਹੈ ਕਿ ਸੱਭ ਤੋਂ ਵੱਧ ਵੋਟਾਂ ਲੈ ਕੇ ਚੋਣ ਕਰਨ ਦੀ ਪ੍ਰਕਿਰਿਆ ਲਈ 2015 ਦੀਆਂ ਚੋਣਾਂ ਆਖਰੀ ਸਨ। ਸੱਭ ਤੋਂ ਵੱਧ ਵੋਟਾਂ ਲੈ ਕੇ ਚੁਣੇ ਜਾਣ ਦੀ ਪ੍ਰਕਿਰਿਆ ਨੂੰ ‘ਫਸਟ ਪਾਸਟ ਦਾ ਪੋਸਟ’ ਆਖਿਆ ਜਾਂਦਾ ਹੈ ਜਿਸਦਾ ਭਾਵ ਹੈ ਜਿਸਨੇ ਜੇਕਰ ਇੱਕ ਵੀ ਵੋਟ ਵੱਧ ਲਈ ਤਾਂ ਜੇਤੂ ਹੋਵੇਗਾ। ਐਮ ਪੀ ਖਹਿਰਾ ਨੇ ਟਾਊਨ ਹਾਲ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਡੀ ਸਰਕਾਰ ਦਾ ਮਕਸਦ ਸੱਮੁਚੇ ਕੈਨੇਡਾ ਵਿੱਚ ਲੋਕਾਂ ਨਾਲ ਸਲਾਹ ਮਸ਼ਵਰਾ ਕਰਨਾ ਹੈ ਤਾਂ ਜੋ ਉਹਨਾਂ ਦੀ ਰਾਏ ਜਾਣੀ ਜਾ ਸਕੇ ਕਿ ਉਹ ਕਿਹੋ ਜਿਹਾ ਸਿਸਟਮ ਪੈਦਾ ਕਰਨਾ ਲੋਚਦੇ ਹਨ। ਟਾਊਨ ਹਾਲ ਮੀਟਿੰਗ ਦਾ ਸੁਚਾਰੂ ਰੂਪ ਵਿੱਚ ਸੰਚਾਲਨ ਕਰਨ ਲਈ ਐਮ ਪੀ ਖੈਹਰਾ ਦਾ ਸਾਥ ਉਹਨਾਂ ਦੇ ਦਫ਼ਤਰ ਦੇ ਮੈਨੇਜਰ ਹਰਸ਼ ਗਾਂਧੀ ਨੇ ਦਿੱਤਾ। ਵਾਲੰਟੀਅਰਾਂ ਦੀ ਇੱਕ ਵੱਡੀ ਟੀਮ ਨੇ ਟਾਊਨ ਹਾਲ ਦੀ ਸੰਚਾਲਨਾ ਵਿੱਚ ਭਰਪੂਰ ਸਹਿਯੋਗ ਦਿੱਤਾ। ਚੋਣ ਸੁਧਾਰਾਂ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਆਪਣੇ ਸੁਝਾਅ ਦੇਣ ਲਈ ਕਮਲ ਖੈਹਰਾ ਦੇ ਦਫ਼ਤਰ 905 454 4758 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਐਮ ਪੀ ਖਹਿਰਾ ਵੱਲੋਂ ਲੋਕਤੰਤਰ ਸੁਧਾਰ ਬਾਰੇ ਟਾਊਨ ਹਾਲ ‘ਚ ਸੱਦੀ ਮੀਟਿੰਗ ਵਿੱਚ ਹੋਏ 100 ਤੋਂ ਵੱਧ ਵਿਅਕਤੀ ਸ਼ਾਮਲ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …