Breaking News
Home / ਕੈਨੇਡਾ / ਟਰੱਕਰਜ਼ ਨੇ ਵਰਕਰਜ਼ ਦੇ ਹੱਕਾਂ ਬਾਰੇ ਸਿਟੀ ਕੌਂਸਲ ਦੇ ਮੋਸ਼ਨ ਦੀ ਸ਼ਲਾਘਾ ਕੀਤੀ

ਟਰੱਕਰਜ਼ ਨੇ ਵਰਕਰਜ਼ ਦੇ ਹੱਕਾਂ ਬਾਰੇ ਸਿਟੀ ਕੌਂਸਲ ਦੇ ਮੋਸ਼ਨ ਦੀ ਸ਼ਲਾਘਾ ਕੀਤੀ

ਬਰੈਂਪਟਨ : ਉਨਟਾਰੀਓ ਡੰਪ ਟਰੱਕ ਐਸੋਸੀਏਸ਼ਨ ਨੇ ਬਰੈਂਪਟਨ ਸਿਟੀ ਕੌਂਸਲ ਦੇ ਉਸ ਮਤੇ ‘ਤੇ ਖੁਸ਼ੀ ਜ਼ਾਹਰ ਕੀਤੀ ਹੈ, ਜਿਸ ਮੁਤਾਬਕ ਟਰੱਕਰਜ਼ ਦੇ ਹੱਕਾਂ ਦੀ ਰਾਖੀ ਦੀ ਗੱਲ ਕੀਤੀ ਗਈ ਹੈ। ਇਸ ਮਤੇ ਵਿਚ ਕਿਹਾ ਗਿਆ ਹੈ ਕਿ ਵਰਕਰਜ਼ ਵਾਸਤੇ ਸਿਟੀ ਅੰਦਰ ਇਕ ਸੁਰੱਖਿਅਤ ਵਾਤਾਵਰਣ ਤਿਆਰ ਕੀਤਾ ਜਾਵੇ। ਉਨਟਾਰੀਓ ਡੰਪ ਟਰੱਕ ਐਸੋਸੀਏਸ਼ਨ ਦੇ ਸੀਨੀਅਰ ਅਡਵਾਈਜ਼ਰ ਬੌਬ ਪੂਨੀਆ ਨੇ ਕਿਹਾ ਕਿ ਤੇਲ ਦੀਆਂ ਵਧੀਆਂ ਕੀਮਤਾਂ, ਡਰਾਈਵਰਾਂ ਨੂੰ ਬਰੇਕ ਨਾ ਮਿਲਣਾ, ਵਾਸ਼ਰੂਮ ਦੀ ਵਰਤੋਂ ਦੀ ਇਜਾਜ਼ਤ ਨਾ ਮਿਲਣਾ ਅਤੇ ਸੇਫਟੀ ਨੂੰ ਲੈ ਕੇ ਚੱਲ ਰਹੇ ਸਵਾਲ ਸਾਡੇ ਜੀਵਨ ਦੀ ਹਕੀਕਤ ਹੈ। ਬਰੈਂਪਟਨ ਸਿਟੀ ਕੌਂਸਲ ਵਲੋਂ ਪਾਸ ਕੀਤਾ ਗਿਆ ਮਤਾ ਹਜ਼ਾਰਾਂ ਦੀ ਗਿਣਤੀ ਵਿਚ ਟਰੱਕਰਜ਼ ਵਾਸਤੇ ਇਕ ਵੱਡਾ ਕਦਮ ਹੈ, ਜਿਹੜੇ ਆਪਣੇ ਕੰਮ ਵਿਚ ਇਨਸਾਫ ਦੀ ਮੰਗ ਕਰ ਰਹੇ ਹਨ। ਮਤੇ ਵਿਚ ਸਿਟੀ ਸਟਾਫ ਨੂੰ ਇਹ ਦਰਖਾਸਤ ਕੀਤੀ ਗਈ ਹੈ ਕਿ ਸਿਟੀ ਦੇ ਇਨਫਰਾਸਟਰੱਕਰ ਪ੍ਰਾਜੈਕਟ ਵਾਸਤੇ ਕਿਸੇ ਕੰਪਨੀ ਨੂੰ ਬਿੱਡ ਕਰਨ ਦੀ ਇਜਾਜ਼ਤ ਤਾਂ ਹੀ ਦਿੱਤੀ ਜਾਵੇ, ਜੇ ਉਸ ਦੁਆਰਾ ਡਰਾਈਵਰਾਂ ਦੇ ਬੁਨਿਆਦੀ ਲੇਬਰ ਹੱਕਾਂ ਅਤੇ ਵਾਜਬ ਤਨਖਾਹਾਂ ਦੀ ਰਾਖੀ ਬਣਾਈ ਗਈ ਹੋਵੇ। ਸਟਾਫ ਨੂੰ ਇਸ ਬਾਰੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ ਕਿ ਉਨਟਾਰੀਓ ਡੰਪ ਟਰੱਕ ਐਸੋਸੀਏਸ਼ਨ ਦਾ ਬੁਨਿਆਦੀ ਸਮਝੌਤਾ ਸਿਟੀ ਦੀ ਪ੍ਰਕਿਓਰਮੈਂਟ ਪ੍ਰਕਿਰਿਆ ਦਾ ਹਿੱਸਾ ਕਿਵੇਂ ਬਣਾਇਆ ਜਾ ਸਕਦਾ ਹੈ। ਇਹ ਮਤਾ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੌਂਸਲ ਵਿਚ ਮੇਰੇ ਸਾਥੀ ਵਰਕਰਾਂ ਦੇ ਹੱਕਾਂ ਦੀ ਰਾਖੀ ਲਈ ਖੜ੍ਹੇ ਹੋਏ ਹਨ। ਇਹ ਮੋਸ਼ਨ ਇਸ ਪਾਸੇ ਪਹਿਲਾ ਕਦਮ ਹੈ ਕਿ ਸਿਟੀ ਔਫ ਬਰੈਂਪਟਨ ਦੁਆਰਾ ਫੰਡ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਵਿਚ ਵਰਕਰਾਂ ਦੀ ਹੱਕਾਂ ਪ੍ਰਤੀ ਸਨਮਾਨ ਦਿਖਾਇਆ ਜਾਵੇ। ਉਨਟਾਰੀਓ ਡੰਪ ਟਰੱਕ ਐਸੋਸੀਏਸ਼ਨ ਦੇ ਮੈਂਬਰ ਆਪਣੇ ਹੱਕਾਂ ਪ੍ਰਤੀ ਅਵਾਜ਼ ਉਠਾਉਣ ਲਈ ਜੌਬ ਐਕਸ਼ਨ ਕਰ ਰਹੇ ਹਨ। ਉਹ ਆਪਣੇ ਲੇਬਰ ਅਧਿਕਾਰਾਂ, ਵਾਜਬ ਤਨਖਾਹਾਂ ਅਤੇ ਸੇਫਟੀ ਦੇ ਮੁੱਦਾਂ ਨੂੰ ਉਭਾਰਨ ਲਈ ਅੰਦੋਲਨ ਕਰ ਰਹੇ ਹਨ। ਉਨਟਾਰੀਓ ਡੰਪ ਟਰੱਕ ਐਸੋਸੀਏਸ਼ਨ ਦੇ ਬੌਬ ਪੂਨੀਆ ਨੇ ਅੱਗੇ ਕਿਹਾ ਕਿ ਜੋ ਕਦਮ ਬਰੈਂਪਟਨ ਸਿਟੀ ਕੌਂਸਲ ਨੇ ਉਠਾਇਆ ਹੈ, ਦੂਜੀਆਂ ਮਿਊਂਸਪੈਲਟੀਆਂ ਨੂੰ ਵੀ ਉਸ ਪਾਸੇ ਕਦਮ ਉਠਾਉਣੇ ਚਾਹੀਦੇ ਹਨ। ਹੋਰ ਜਾਣਕਾਰੀ ਲਈ ਫੋਨ ਨੰਬਰ 416-578-0488 ਹੈ ਜਾਂ [email protected]  ‘ਤੇ ਜਾਓ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …