ਟੋਰਾਂਟੋ : ਲੰਘੇ ਸ਼ਨੀਵਾਰ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਟੋਰਾਂਟੋ ਵੱਲੋਂ ਆਪਣੀ ਸਾਲਾਨਾ ਕ੍ਰਿਸਮਸ ਪਾਰਟੀ ਦਾ ਆਯੋਜਿਨ ਕੀਤਾ ਗਿਆ। ਜਿਸ ਵਿਚ ਟੀਮ ਮੈਂਬਰ ਤੇ ਹੋਰ ਪਤਵੰਤੇ ਸੱਜਣ ਪਹੁੰਚੇ। ਨਿਰਦੇਸ਼ਕ ਹੀਰਾ ਰੰਧਾਵਾ ਨੇ ਸਾਲ 2017 ਵਿੱਚ ਟੀਮ ਵੱਲੋਂ ‘ਇਹ ਲਹੂ ਕਿਸ ਦਾ ਹੈ’, ‘ਨਵਾਂ ਜਨਮ’ ਅਤੇ ‘ਗੋਲਡਨ ਟ੍ਰੀ’ ਆਦਿ ਨਾਟਕਾਂ ਦੀਆਂ ਸਫ਼ਲ ਪੇਸ਼ਕਾਰੀਆਂ ਕਰਨ ਲਈ ਸਮੁੱਚੀ ਟੀਮ ਦੇ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਵਧਾਈ ਦਿੱਤੀ।
ਉਹਨਾਂ ਨੇ ਸਾਲ 2018 ਵਿੱਚ ਸੰਸਥਾ ਵੱਲੋਂ ਸਾਲਾਨਾ ਸਮਾਗਮ ‘ਵਿਸ਼ਵ ਰੰਗਮੰਚ ਦਿਵਸ’ ਤੋਂ ਇਲਾਵਾ ਮਾਂਟਰੀਅਲ, ਵੈਨਕੂਵਰ, ਕੈਲਗਰੀ ਆਦਿ ਥਾਵਾਂ ‘ਤੇ ਕੀਤੀਆਂ ਜਾਣ ਵਾਲੀਆਂ ਪੇਸ਼ਕਾਰੀਆਂ ਬਾਰੇ ਦੱਸਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ‘ਵਾਹਗਾ’ ਰਸਾਲੇ ਦੇ ਸੰਪਾਦਕ ਪ੍ਰਿੰਸੀਪਲ ਸੁਖਚੈਨ ਸਿੰਘ ਢਿੱਲੋਂ ਨੇ ਕਿਹਾ ਕਿ ‘ਹੈਟਸ-ਅੱਪ’ ਦੀ ਨਾਟਕ ਟੀਮ ਆਪਣੀਆਂ ਪੇਸ਼ਕਾਰੀਆਂ ਨਾਲ ਵਿਲੱਖਣ ਕੰਮ ਕਰ ਰਹੀ ਹੈ। ਉਹਨਾਂ ਸਮੁੱਚੇ ਕਲਾਕਾਰਾਂ ਨੂੰ ਵਧਾਈ ਦਿੰਦਿਆਂ ਟੀਮ ਦੇ ਉਜੱਲ ਭਵਿਖ ਦੀ ਕਾਮਨਾ ਕੀਤੀ। ਲੇਖਕ ਕੁਲਵਿੰਦਰ ਖ਼ਹਿਰਾ ਨੇ ਆਪਣੀ ਨਾਟ-ਸਿਰਜਣ ਪ੍ਰਕ੍ਰਿਆ ਅਤੇ ਨਾਟਕਾਂ ਗੋਲਡਨ ਟ੍ਰੀ ਤੇ ਸੁੱਚਾ ਸਿੰਘ ਕੈਨੇਡੀਅਨ ਦੇ ਹੋਂਦ ਵਿੱਚ ਆਉਣ ਲਈ ਮਿਲੀ ਪ੍ਰੇਰਨਾ ਬਾਰੇ ਸਾਂਝ ਪਾਈ। ਇਸ ਮੌਕੇ ‘ਹੈਟਸ-ਅੱਪ’ ਦੀ ਵੈਬਸਾਈਟ www.hatsup.ca ਵੀ ਰਿਲੀਜ ਕੀਤੀ ਗਈ। ਇਸ ਸਮਾਗਮ ਵਿੱਚ ਕਲਾਕਾਰ ਰਿੰਟੂ ਭਾਟੀਆ, ਪਰਮਜੀਤ ਦਿਓ, ਸੁੰਦਰਪਾਲ ਰਾਜਾਸਾਂਸੀ, ਸ਼ਿੰਗਾਰਾ ਸਮਰਾ, ਬਲਤੇਜ ਸਿੱਧੂ, ਕਰਮਜੀਤ ਗਿੱਲ, ਬਲਜੀਤ ਰੰਧਾਵਾ, ਅੰਤਰਪ੍ਰੀਤ ਧਾਲੀਵਾਲ, ਹਰਪਾਲ ਭਾਟੀਆ, ਆਦਿ ਨੇ ਗੀਤ ਤੇ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਿਨ੍ਹਆ। ਇਸ ਮੌਕੇ ਹੋਰਾਂ ਤੋਂ ਬਿਨਾਂ ਤਰੁਨ ਵਾਲੀਆ, ਬ੍ਰਹਮਜੋਤ ਗਿੱਲ, ਮਨਪ੍ਰੀਤ ਦਿਓਲ, ਰਾਬੀਆ ਰੰਧਾਵਾ, ਟੈਰੀ, ਦਿਗਿਵਿਜੇ ਪ੍ਰਤਾਪ ਸਿੰਘ, ਬਲਬੀਰ ਸਮਰਾ, ਜੋਅ ਸੰਘੇੜਾ ਵੀ ਹਾਜ਼ਰ ਸਨ।