Breaking News
Home / ਕੈਨੇਡਾ / ਯੌਰਕ ਯੂਨੀਵਰਸਿਟੀ ‘ਗੋ ਬੱਸਾਂ’ ਬਾਰੇ ਸਮੱਸਿਆ ਦਾ ਨਿਪਟਾਰਾ ਕਰੇ : ਲੋਗਾਨ ਕਾਨਾਪਾਥਿਕ

ਯੌਰਕ ਯੂਨੀਵਰਸਿਟੀ ‘ਗੋ ਬੱਸਾਂ’ ਬਾਰੇ ਸਮੱਸਿਆ ਦਾ ਨਿਪਟਾਰਾ ਕਰੇ : ਲੋਗਾਨ ਕਾਨਾਪਾਥਿਕ

ਬਰੈਂਪਟਨ : ਮਾਰਕਹਮ-ਥੋਰਨਹਿੱਲ ਦੇ ਐਮਪੀਪੀ ਲੋਗਾਨ ਕਾਨਾਪਾਥਿਕ ਨੇ ਯੋਰਕ ਯੂਨੀਵਰਸਿਟੀ ਨੂੰ ‘ਗੋ ਬੱਸਾਂ’ ਦੇ ਬੱਸ ਸਟੈਂਡ ਨੂੰ ਬੰਦ ਕਰਨ ਸਬੰਧੀ ਪੈਦਾ ਹੋਈਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਕੋਈ ਅੰਦਰੂਨੀ ਹੱਲ ਕੱਢਣ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅਤੇ ਮੈਟਰੋਲਿੰਕਸ ਨੇ ਵਿਦਿਆਰਥੀਆਂ ਅਤੇ ਹੋਰ ਯਾਤਰੀਆਂ ਵੱਲੋਂ ਇਸ ਮੁੱਦੇ ਦੀ ਪੈਰਵੀ ਕੀਤੀ ਜਿਸਦੀ ਬਦੌਲਤ ਯੌਰਕ ਯੂਨੀਵਰਸਿਟੀ ਨੇ ਜਨਵਰੀ, 2019 ਤੱਕ ਗੋ ਬੱਸਾਂ ਨੂੰ ਆਪਣੇ ਬੱਸ ਸਟੈਂਡ ਤੱਕ ਆਉਣ ਦੀ ਆਗਿਆ ਦਿੱਤੀ ਹੈ। ਦੂਜੀ ਪਾਸੇ ਯੌਰਕ ਯੂਨੀਵਰਿਸਟੀ ਨੇ ਸਪੱਸ਼ਟ ਕੀਤਾ ਕਿ ਉਹ ਗੋ ਬੱਸਾਂ ਨੂੰ ਆਪਣੇ ਬੱਸ ਸਟੈਂਡ ‘ਤੇ ਆਉਣਾ ਬੰਦ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਪੈਦਲ ਰਸਤੇ ਲਈ ਇਸਨੂੰ ਬੰਦ ਕਰ ਸਕਣ। ਜਦੋਂਕਿ ਹੁਣ ਉਨ੍ਹਾਂ ਦੇ ਆਪਣੇ ਵਿਦਿਆਰਥੀ ਅਤੇ ਫੈਕਲਟੀ ਹੀ ਇਸ ਖਿਲਾਫ਼ ਸ਼ਿਕਾਇਤ ਕਰ ਰਹੇ ਹਨ। ਮੈਟਰੋਲਿੰਕਸ ਵੀ ਯੋਰਕ ਯੂਨੀਵਰਸਿਟੀ ਨਾਲ ਬੱਸ ਸਟੈਂਡ ਦੇ ਵਿਕਲਪ ਦੀ ਤਲਾਸ਼ ਵਿੱਚ ਕੰਮ ਕਰ ਰਹੀ ਹੈ, ਪਰ ਇਸਤੋਂ ਸੁਰੱਖਿਅਤ ਅਤੇ ਢੁਕਵਾਂ ਵਿਕਲਪ ਨਹੀਂ ਮਿਲ ਰਿਹਾ। ਆਵਾਜਾਈ ਮੰਤਰੀ ਜੈੱਫ ਯੁਰੇਕ ਨੇ ਵੀ ਯੂਨੀਵਰਸਿਟੀ ਨੂੰ ਇਸ ਸਬੰਧੀ ਸਪੱਸ਼ਟ ਕਰਨ ਨੂੰ ਕਿਹਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …