ਜਲੰਧਰ/ਬਿਊਰੋ ਨਿਊਜ਼
ਪੰਜਾਬ ਮੰਤਰੀ ਮੰਡਲ ਵਿਚ ਵਾਧਾ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਪਹਿਲੇ ਹਫਤੇ ઠਹੋ ਸਕਦਾ ਹੈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਬੰਧ ਵਿਚ ਆਪਣੇ ਸਾਥੀ ਮੰਤਰੀਆਂ ਨੂੰ ਸੰਕੇਤ ਦੇ ਦਿੱਤੇ ਹਨ। ਗੁਰਦਾਸਪੁਰ ਵਿਚ 11 ਅਕਤੂਬਰ ਨੂੰ ਵੋਟਾਂ ਪੈਣ ਤੋਂ ਬਾਅਦ ਸਿਆਸੀ ਸਰਗਰਮੀਆਂ ਵੱਧਣ ਦੇ ਆਸਾਰ ਹਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਕੈਬਨਿਟ ਵਿਚ ਫੇਰਬਦਲ ਕਰਦੇ ਸਮੇਂ ਸੀਨੀਅਰ ਵਿਧਾਇਕਾਂ ਅਤੇ ਨੌਜਵਾਨ ਚਿਹਰਿਆਂ ‘ਚ ਤਾਲਮੇਲ ਰੱਖਿਆ ਜਾਵੇਗਾ। ઠਕੈਬਨਿਟ ਫੇਰਬਦਲ ਵਿਚ ਮਾਝਾ ਤੇ ਦੋਆਬਾ ਨੂੰ ਇਸ ਵਾਰ ਕੁੱਝ ਜ਼ਿਆਦਾ ਪ੍ਰਤੀਨਿਧਤਾ ਮਿਲਣ ਦੀ ਆਸ ਹੈ।

