20.4 C
Toronto
Sunday, September 13, 2026
spot_img
Homeਪੰਜਾਬਪੁਰਾਣੇ ਕੇਸਾਂ ਦੇ ਨਿਪਟਾਰੇ ਲਈ ਛੁੱਟੀ ਵਾਲੇ ਦਿਨ ਵੀ ਲੱਗੇਗੀ ਅਦਾਲਤ

ਪੁਰਾਣੇ ਕੇਸਾਂ ਦੇ ਨਿਪਟਾਰੇ ਲਈ ਛੁੱਟੀ ਵਾਲੇ ਦਿਨ ਵੀ ਲੱਗੇਗੀ ਅਦਾਲਤ

ਪੁਰਾਣੇ ਕੇਸਾਂ ਦੇ ਨਿਪਟਾਰੇ ਲਈ ਛੁੱਟੀ ਵਾਲੇ ਦਿਨ ਵੀ ਲੱਗੇਗੀ ਅਦਾਲਤਪੰਜ ਡਵੀਜ਼ਨ ਬੈਂਚ ਅਤੇ ਵੀਹ ਸਿੰਗਲ ਬੈਂਚਾਂ ਦਾ ਗਠਨ
ਚੰਡੀਗੜ੍ਹ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਪੁਰਾਣੇ ਮਾਮਲਿਆਂ ਨੂੰ ਨਿਬੇੜਣ ਲਈ ਸਾਰੀਆਂ ਹਾਈਕੋਰਟਾਂ ਨੂੰ ਛੁੱਟੀ ਦੇ ਦਿਨ ਸ਼ਨਿਚਰਵਾਰ ਨੂੰ ਵੀ ਅਦਾਲਤ ਲਗਾਉਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਦੀ ਪਾਲਣਾ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ 23 ਸਤੰਬਰ ਸ਼ਨਿਚਰਵਾਰ ਤੋਂ ਪੁਰਾਣੇ ਅਪਰਾਧਿਕ ਮਾਮਲਿਆਂ ਦੀ ਅਪੀਲ ‘ਤੇ ਸੁਣਵਾਈ ਕਰੇਗੀ।
ਇਸੇ ਦੌਰਾਨ ਦਸ ਸਾਲ ਤੋਂ ਜੇਲ੍ਹ ਵਿਚ ਬੰਦ ਉਨ੍ਹਾਂ ਵਿਅਕਤੀਆਂ ਦੀ ਅਪੀਲ ‘ਤੇ ਵੀ ਸੁਣਵਾਈ ਹੋਵੇਗੀ ਜਿਨ੍ਹਾਂ ਨੂੰ ਕਾਨੂੰਨੀ ਸਹਾਇਤਾ ਸਰਕਾਰ ਦੇ ਖ਼ਰਚ ‘ਤੇ ਦਿੱਤੀ ਜਾ ਰਹੀ ਹੈ। ਇਸ ਦੇ ਲਈ ਪੰਜ ਡਵੀਜ਼ਨ ਬੈਂਚ ਤੇ ਵੀਹ ਸਿੰਗਲ ਬੈਂਚਾਂ ਦਾ ਗਠਨ ਕੀਤਾ ਗਿਆ ਹੈ।

 

RELATED ARTICLES
POPULAR POSTS