ਸਵਰਨ ਸਲਾਰੀਆ ਰਾਮਦੇਵ ਨੂੰ ਮੰਨਦੇ ਹਨ ਗੁਰੂ
ਅੰਮ੍ਰਿਤਸਰ/ਬਿਊਰੋ ਨਿਊਜ਼
ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਵੱਲੋਂ ਮੈਦਾਨ ਵਿੱਚ ਉੱਤਰੇ ਸਵਰਨ ਸਲਾਰੀਆ ਨੇ ਉਨ੍ਹਾਂ ਨੂੰ ਟਿਕਟ ਦਿਵਾਉਣ ਦਾ ਸਾਰਾ ਸਿਹਰਾ ਬਾਬਾ ਰਾਮਦੇਵ ਨੂੰ ਦਿੱਤਾ। ਸਵਰਨ ਸਲਾਰੀਆ ਨੇ ਕਿਹਾ ਕਿ ਇਸ ਚੋਣ ਵਿੱਚ ਉਸ ਦਾ ਮੁਕਾਬਲਾ ਹੋਰ ਸਿਆਸੀ ਪਾਰਟੀ ਨਾਲ ਨਹੀਂ ਸਗੋਂ ਆਪਣੇ ਨਾਲ ਹੀ ਹੈ।
ਸਲਾਰੀਆ ਨੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬਾਬਾ ਰਾਮਦੇਵ ਉਨ੍ਹਾਂ ਦੇ ਗੁਰੂ ਹਨ ਤੇ ਉਹ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਸਲਾਰੀਆ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਵਿਨੋਦ ਖੰਨਾ ਦਾ ਪਰਿਵਾਰ ਵੀ ਉਸ ਦੇ ਪੱਖ ਵਿੱਚ ਹੀ ਹੈ।