ਪੰਚਾਇਤ ਮੰਤਰੀ ਦੇ ਧਿਆਨ ‘ਚ ਵੀ ਲਿਆਂਦਾ ਮਾਮਲਾ, ਪਰ ਸੁਣਵਾਈ ਨਹੀਂ ਹੋਈ
ਚੰਡੀਗੜ੍ਹ/ਬਿਊਰੋ ਨਿਊਜ਼
ਜਲੰਧਰ ਜ਼ਿਲ੍ਹੇ ਦੇ ਪਿੰਡ ਮੁਠੱਡਾ ઠਕਲਾਂ ਦੇ ਸਰਪੰਚ ਨੂੰ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਕਬਜ਼ੇ ਦਾ ਵਿਰੋਧ ਮਹਿੰਗਾ ਪੈ ਰਿਹਾ ਹੈ। ਪੰਚਾਇਤ ਵਿਭਾਗ ਨੇ ਜ਼ਮੀਨ ਮਾਫ਼ੀਆ ਖ਼ਿਲਾਫ਼ ਕਾਰਵਾਈ ਨਹੀਂ ਕੀਤੀ। ઠਉਲਟਾ ਸਰਪੰਚ ਕਾਂਤੀ ਮੋਹਨ ‘ਤੇ ਹੀ ਪਰਚਾ ਦਰਜ ਕਰਵਾ ਦਿੱਤਾ ਹੈ। ਹੁਣ ਸਰੰਪਚ ਨੂੰ ਮੁਅੱਤਲ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।
ਸਰਪੰਚ ਕਾਂਤੀ ਮੋਹਨ ਨੇ ਪ੍ਰੈਸ ਕਲੱਬ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਪਿੰਡ ਦੀ 31 ਕਨਾਲ ਜ਼ਮੀਨ ‘ਤੇ ਕਈ ਸਾਲਾਂ ਤੋਂ ਕਬਜ਼ਾ ਸਰਕਾਰੀ ਅਧਿਕਾਰੀਆਂ ਦੀ ਸਹਿ ‘ਤੇ ઠਕੀਤਾ ਹੋਇਆ ਹੈ। ਜਿਸ ਨੂੰ ਛੁਡਵਾਉਣ ਲਈ ਉਹ 25 ਨਵੰਬਰ 2013 ਤੋਂ ਨਿੱਜੀ ઠਖ਼ਰਚਾ ਕਰਕੇ ਇਸਦਾ ਹਰ ਪੱਖ ਤੋਂ ਵਿਰੋਧ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਧਿਆਨ ਵਿਚ ਵੀ ਉਸਨੇ ਇਹ ਮਾਮਲਾ ਲਿਆਂਦਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ।