Breaking News
Home / ਪੰਜਾਬ / ਪਾਕਿ ਤੋਂ ਭਗਵੰਤ ਮਾਨ ਨੇ ਨਾਮ ਆਇਆ ਸੰਦੇਸ਼

ਪਾਕਿ ਤੋਂ ਭਗਵੰਤ ਮਾਨ ਨੇ ਨਾਮ ਆਇਆ ਸੰਦੇਸ਼

ਗਲਤੀ ਨਾਲ ਸਰਹੱਦੋਂ ਪਾਰ ਗਏ ਪੁੱਤਰ ਲਈ ਮੰਗੀ ਮੱਦਦ
ਸੰਗਰੂਰ/ਬਿਊਰੋ ਨਿਊਜ਼
ਪਾਕਿਸਤਾਨ ‘ਚ ਪੈਂਦੇ ਲਹਿੰਦੇ ਪੰਜਾਬ ਤੋਂ ਇਕ ਵਿਅਕਤੀ ਨੇ ਵੀਡੀਓ ਭੇਜ ਕੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦਾ ਬੇਟਾ ਗਲਤੀ ਨਾਲ ਸਰਹੱਦ ਪਾਰ ਕਰਕੇ ਭਾਰਤ ਚਲਾ ਗਿਆ ਹੈ, ਜਿਸ ਦਾ ਹੁਣ ਕੁਝ ਪਤਾ ਨਹੀਂ ਚੱਲ ਰਿਹਾ। ਉਕਤ ਵਿਅਕਤੀ ਨੇ ਭਗਵੰਤ ਮਾਨ ਵੱਲੋਂ ਲੋਕਾਂ ਦੀ ਮਦਦ ਕੀਤੇ ਜਾਣ ‘ਤੇ ਉਨ੍ਹਾਂ ਦੀ ਤਾਰੀਫ ਵੀ ਕੀਤੀ ਅਤੇ ਬੇਨਤੀ ਕਿ ਉਨ੍ਹਾਂ ਦੇ ਬੱਚੇ ਨੂੰ ਲੱਭਣ ਵਿਚ ਵੀ ਉਹ ਮਦਦ ਕਰਨ। ਇਸ ਤੋਂ ਬਾਅਦ ਭਗਵੰਤ ਮਾਨ ਨੇ ਵੀ ਪਾਕਿਸਤਾਨ ਤੋਂ ਆਏ ਇਸ ਸੰਦੇਸ਼ ‘ਤੇ ਮਦਦ ਦਾ ਭਰੋਸਾ ਦਿੱਤਾ ਹੈ। ਭਗਵੰਤ ਨੇ ਮਾਨ ਨੇ ਕਿਹਾ ਕਿ ਉਹ ਬੀ. ਐੱਸ. ਐੱਫ. ਨਾਲ ਤਾਲਮੇਲ ਕਰਕੇ ਪਤਾ ਕਰਨਗੇ ਕਿ ਬੱਚੇ ਨੇ ਸਰਹੱਦ ਪਾਰ ਕੀਤੀ ਹੈ ਜਾਂ ਨਹੀਂ। ਮਾਨ ਨੇ ਪੀੜਤ ਪਰਿਵਾਰ ਨੂੰ ਮੱਦਦ ਦਾ ਭਰੋਸਾ ਦਿੱਤਾ ਹੈ।

Check Also

ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ

ਹਾਈਕੋਰਟ ਨੇ ਬਿਕਰਮ ਮਜੀਠੀਆ ਨੂੰ ਦਿੱਤਾ ਵੱਡਾ ਝਟਕਾ ਚੰਡੀਗੜ੍ਹ/ਬਿਊਰੋ ਨਿਊਜ਼ ਡਰੱਗ ਮਾਮਲੇ ਵਿਚ ਘਿਰੇ ਬਿਕਰਮ …