-11.9 C
Toronto
Friday, January 23, 2026
spot_img
Homeਪੰਜਾਬਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੀ 'ਜੱਫੀ' ਨੇ ਛੇੜੀ ਚਰਚਾ

ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੀ ‘ਜੱਫੀ’ ਨੇ ਛੇੜੀ ਚਰਚਾ

ਵੜਿੰਗ ਤੇ ਬਿੱਟੂ ਲੁਧਿਆਣਾ ਤੋਂ ਲੜ ਰਹੇ ਹਨ ਚੋਣ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਲੋਕ ਸਭਾ ਹਲਕੇ ਤੋਂ ਇੱਕ-ਦੂਸਰੇ ਖਿਲਾਫ਼ ਚੋਣ ਮੈਦਾਨ ਵਿੱਚ ਉਤਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਇੱਕ-ਦੂਜੇ ਨੂੰ ਗਲਵੱਕੜੀ ‘ਚ ਲੈਂਦਿਆਂ ਦੀ ਵੀਡੀਓ ਵਾਇਰਲ ਹੋ ਗਈ ਹੈ।
ਰਾਜਾ ਵੜਿੰਗ ਕਾਂਗਰਸ, ਜਦੋਂਕਿ ਰਵਨੀਤ ਬਿੱਟੂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਦਰੇਸੀ ਮੈਦਾਨ ਦੇ ਨਜ਼ਦੀਕ ਇੱਕ ਸਕੂਲ ਵਿੱਚ ਕਰਵਾਏ ਬਾਬਾ ਖਾਟੂ ਸ਼ਿਆਮ ਜੀ ਦੇ ਜਗਰਾਤੇ ਦੀ ਹੈ।
ਇਸ ਮੌਕੇ ਭਜਨ ਗਾਇਕ ਕਨ੍ਹਈਆ ਮਿੱਤਲ ਨੇ ਭਜਨ ਗਾਇਨ ਕੀਤਾ। ਜਗਰਾਤੇ ਵਿੱਚ ਪੁੱਜੇ ਰਵਨੀਤ ਸਿੰਘ ਬਿੱਟੂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ-ਦੂਜੇ ਨੂੰ ਗਲਵੱਕੜੀ ਪਾ ਕੇ ਮਿਲੇ।
ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਸ਼ਹਿਰ ਵਿੱਚ ਕਈ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ, ਚੋਣ ਮੈਦਾਨ ਵਿੱਚ ਦੋਵੇਂ ਆਗੂ ਇੱਕ-ਦੂਜੇ ਦੇ ਵਿਰੋਧੀ ਹਨ। ਰਾਜਾ ਵੜਿੰਗ ਨੇ ਤਾਂ ਜਨਤਕ ਤੌਰ ‘ਤੇ ਰਵਨੀਤ ਸਿੰਘ ਬਿੱਟੂ ਨੂੰ ‘ਗੱਦਾਰ’ ਤੱਕ ਆਖ ਦਿੱਤਾ ਸੀ ਕਿਉਂਕਿ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਰਵਨੀਤ ਬਿੱਟੂ ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ਤੋਂ ਦੋ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।
ਇਸ ਦੌਰਾਨ ਕਨ੍ਹਈਆ ਮਿੱਤਲ ਨੇ ਜਗਰਾਤੇ ਦੇ ਮੰਚ ਤੋਂ ਸਪੱਸ਼ਟ ਕੀਤਾ ਕਿ ਉਹ ਕਿਸੇ ਧਿਰ ਦੇ ਪੱਖ ਵਿੱਚ ਭਜਨ ਨਹੀਂ ਗਾ ਰਹੇ।
ਉਨ੍ਹਾਂ ਲਈ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਉਮੀਦਵਾਰ ਬਰਾਬਰ ਹਨ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ ਵਿੱਚ ਨਾਅਰਾ ਲਾਉਣ ਵਾਲੇ ਨੂੰ ਵੀ ਰੋਕ ਦਿੱਤਾ। ਉਨ੍ਹਾਂ ਜਗਰਾਤੇ ਵਿੱਚ ਪੁੱਜੇ ਲੋਕਾਂ ਨੂੰ ਕਿਹਾ ਕਿ ‘ਮੋਦੀ’ ਦਾ ਨਾਅਰਾ ਨਹੀਂ ਲਾਉਣਾ, ਸਗੋਂ ‘ਰਾਮ ਨਾਮ’ ਦਾ ਜੈਕਾਰਾ ਲਾਓ।

 

RELATED ARTICLES
POPULAR POSTS