ਬੰਬੇ ਹਾਈਕੋਰਟ ਨੇ ਕਿਹਾ : ਗਿ੍ਰਫਤਾਰੀ ਕਾਨੂੰਨ ਦੇ ਮੁਤਾਬਕ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਬੈਂਕ ਫਰਾਡ ਮਾਮਲੇ ਵਿਚ ਘਿਰੀ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ਦੀ ਗਿ੍ਰਫਤਾਰੀ ਨੂੰ ਬੰਬੇ ਹਾਈਕੋਰਟ ਨੇ ਗੈਰਕਾਨੂੰਨੀ ਦੱਸਿਆ ਹੈ। ਅਦਾਲਤ ਨੇ ਕਿਹਾ ਕਿ ਚੰਦਾ ਕੋਚਰ ਦੀ ਗਿ੍ਰਫਤਾਰੀ ਕਾਨੂੰਨ ਦੇ ਮੁਤਾਬਕ ਨਹੀਂ ਹੈ। ਅਦਾਲਤ ਨੇ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਨੂੰ ਇਕ ਲੱਖ ਰੁਪਏ ਦੇ ਮੁਚੱਲਕੇ ’ਤੇ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ। ਸੀਬੀਆਈ ਨੇ ਚੰਦਾ ਕੋਚਰ ਅਤੇ ਦੀਪਕ ਕੋਚਰ ਦੋਹਾਂ ਨੂੰ ਲੰਘੀ 23 ਦਸੰਬਰ ਨੂੰ ਗਿ੍ਰਫਤਾਰ ਕੀਤਾ ਸੀ। ਇਸ ਤੋਂ ਬਾਅਦ ਵੀਡੀਓਕੋਨ ਗਰੁੱਪ ਦੇ ਫਾਊਂਡਰ ਵੇਣੂਗੋਪਾਲ ਧੂਤ ਨੂੰ ਵੀ 26 ਦਸੰਬਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ। ਅਦਾਲਤ ਵਲੋਂ ਇਨ੍ਹਾਂ ਤਿੰਨਾਂ ਨੂੰ 10 ਜਨਵਰੀ ਤੱਕ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ। ਉਧਰ ਦੂੁਜੇ ਪਾਸੇ ਸੀਬੀਆਈ ਨੇ ਚੰਦਾ ਕੋਚਰ ਅਤੇ ਦੀਪਕ ਕੋਚਰ ਦੀ ਰਿਹਾਈ ਦਾ ਵਿਰੋਧ ਕੀਤਾ ਹੈ।
Check Also
ਸ਼ੋ੍ਰਮਣੀ ਕਮੇਟੀ ਨੇ 13 ਅਰਬ ਤੋਂ ਵੱਧ ਦਾ ਬਜਟ ਕੀਤਾ ਪੇਸ਼-ਵਿਰੋਧੀ ਧਿਰ ਵਲੋਂ ਕੀਤਾ ਗਿਆ ਵਾਕ ਆਊਟ
ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬਜਟ ਇਜਲਾਸ ਅੱਜ ਸ਼ੁੱਕਰਵਾਰ ਨੂੰ ਅੰਮਿ੍ਰਤਸਰ ’ਚ …