15.7 C
Toronto
Monday, September 28, 2026
spot_img
HomeਕੈਨੇਡਾFrontਛੱਤੀਸਗੜ੍ਹ ਦੇ ਪਹਿਲੇ ਆਦਿਵਾਸੀ ਸੀਐਮ ਹੋਣਗੇ ਵਿਸ਼ਣੂਦੇਵ ਸਾਈ

ਛੱਤੀਸਗੜ੍ਹ ਦੇ ਪਹਿਲੇ ਆਦਿਵਾਸੀ ਸੀਐਮ ਹੋਣਗੇ ਵਿਸ਼ਣੂਦੇਵ ਸਾਈ

ਛੱਤੀਸਗੜ੍ਹ ਦੇ ਪਹਿਲੇ ਆਦਿਵਾਸੀ ਸੀਐਮ ਹੋਣਗੇ ਵਿਸ਼ਣੂਦੇਵ ਸਾਈ
ਛੱਤੀਸਗੜ੍ਹ ਵਿਚ ਬਣੀ ਹੈ ਭਾਜਪਾ ਦੀ ਸਰਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਸੂਬੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਣੂਦੇਵ ਸਾਈ ਹੋਣਗੇ। ਭਾਜਪਾ ਵਿਧਾਇਕ ਦਲ ਦੀ ਹੋਈ ਬੈਠਕ ਦੌਰਾਨ ਉਨ੍ਹਾਂ ਦੇ ਨਾਮ ’ਤੇ ਮੋਹਰ ਲੱਗ ਗਈ ਹੈ। ਰਾਜਨੀਤੀ ਵਿਚ ਵਿਸ਼ਣੂਦੇਵ ਸਾਈ ਸਾਫ-ਸੁਥਰੀ ਦਿੱਖ ਅਤੇ ਲੰਬੀ ਰਾਜਨੀਤਕ ਪਾਰੀ ਖੇਡਣ ਵਾਲੇ ਵੱਡੇ ਆਦਿਵਾਸੀ ਚਿਹਰੇ ਹਨ। ਵਿਧਾਇਕ ਦਲ ਦੀ ਬੈਠਕ ਵਿਚ ਲਏ ਗਏ ਫੈਸਲੇ ਦੌਰਾਨ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ, ਅਰਜੁਨ ਮੁੰਡਾ ਅਤੇ ਦੁਸ਼ਯੰਤ ਕੁਮਾਰ ਗੌਤਮ ਤੋਂ ਇਲਾਵਾ ਛੱਤੀਸਗੜ੍ਹ ਭਾਜਪਾ ਦੇ ਇੰਚਾਰਜ ਓਮ ਮਾਥੁਰ ਵੀ ਹਾਜ਼ਰ ਰਹੇ। ਧਿਆਨ ਰਹੇ ਕਿ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਬਹੁਮਤ ਹਾਸਲ ਕੀਤਾ ਸੀ। ਜਦੋਂ ਕਿ ਕਾਂਗਰਸ ਪਾਰਟੀ ਦੂਜੇ ਸਥਾਨ ’ਤੇ ਰਹਿ ਗਈ ਸੀ।
RELATED ARTICLES
POPULAR POSTS