ਟਰੇਨਿੰਗ ’ਚ 20 ਨਵੀਆਂ ਤਕਨੀਕਾਂ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ-ਚੀਨ ਸਰਹੱਦ ਦੀ ਰਖਵਾਲੀ ਹੁਣ ਅਜਿਹੇ ਭਾਰਤੀ ਜਵਾਨ ਕਰਨਗੇ, ਜੋ ਬਿਨਾ ਹਥਿਆਰਾਂ ਤੋਂ ਵੀ ਮੁਕਾਬਲਾ ਕਰਨ ਵਿਚ ਹੋਰ ਸਮਰੱਥ ਹੋਣਗੇ। ਗਲਵਾਨ ਦੀ ਘਟਨਾ ਤੋਂ ਬਾਅਦ ਭਾਰਤ-ਤਿੱਬਤ ਸੀਮਾ ਪੁਲਿਸ (ਆਈ.ਟੀ.ਬੀ.ਪੀ.) ਦੇ ਜਵਾਨਾਂ ਦੀ ਟ੍ਰੇਨਿੰਗ ਨਵੀਂ ਤਕਨੀਕ ਨਾਲ ਸ਼ੁਰੂ ਹੋ ਰਹੀ ਹੈ। ਨਵੇਂ ਮਾਡਿਊਲ ਦੀ ਇਹ ਟ੍ਰੇਨਿੰਗ ਆਈ.ਟੀ.ਬੀ.ਪੀ. ਦੇ ਕੌਮਬੈਂਟ ਅਤੇ ਨੌਨ ਕੌਮਬੈਂਟ ਦੋਨੋਂ ਤਰ੍ਹਾਂ ਦੇ ਜਵਾਨਾਂ ਨੂੰ ਦਿੱਤੀ ਜਾ ਰਹੀ ਹੈ। ਇਸ ਵਿਚ 20 ਨਵੀਆਂ ਤਕਨੀਕਾਂ ਜੋੜੀਆਂ ਗਈਆਂ ਹਨ। ਜਵਾਨਾਂ ਨੂੰ ਜੂਡੋ-ਕਰਾਟੇ ਤੋਂ ਇਲਾਵਾ ਇਜਰਾਇਲੀ ਮਾਰਸ਼ਲ ਆਰਟ ਅਤੇ ਜਾਪਾਨੀ ਆਇਕਿਡੋ ਸਿਖਾਈ ਗਈ। ਕਰਾਵ ਮਾਗਾ ਵਿਚ ਮੁੱਕੇਬਾਜ਼ੀ ਅਤੇ ਕੁਸ਼ਤੀ ਦੇ ਹੁਨਰ ਵੀ ਸਿਖਾਏ ਜਾ ਰਹੇ ਹਨ। ਇਸੇ ਦੌਰਾਨ ਆਈ.ਟੀ.ਬੀ.ਪੀ. ਨੇ ਪੰਚਕੂਲਾ ਨੇੜੇ ਆਪਣੇ ਕਰੀਬ 15 ਤੋਂ 20 ਹਜ਼ਾਰ ਜਵਾਨਾਂ ਨੂੰ ਨਵੇਂ ਮਾਡਿਊਲ ਵਿਚ ਤਿਆਰ ਵੀ ਕਰ ਦਿੱਤਾ ਹੈ। ਕੌਮਬੈਂਟ ਜਵਾਨਾਂ ਨੂੰ 44 ਹਫਤੇ ਅਤੇ ਨੌਨ ਕੌਮਬੈਂਟ ਦੇ ਲਈ 24 ਹਫਤੇ ਦੇ ਟ੍ਰੇਨਿੰਗ ਸਮੇਂ ਵਿਚ ਬਦਲਾਅ ਕੀਤੇ ਗਏ ਹਨ। ਦੱਸਣਯੋਗ ਹੈ ਕਿ ਐਲ.ਏ.ਸੀ. ’ਤੇ ਜਵਾਨ ਬਿਨਾ ਫਾਇਰ ਆਰਮ ਦੇ ਹੀ ਗਸ਼ਤ ਕਰਦੇ ਹਨ। ਭਾਰਤ ਅਤੇ ਚੀਨ ਦੋਵੇਂ ਦੇਸ਼ਾਂ ਵਿਚਾਲੇ ਇਕ ਦੂਜੇ ’ਤੇ ਗੋਲੀ ਨਾ ਚਲਾਉਣ ’ਤੇ ਸਹਿਮਤੀ ਹੈ। ਗਲਵਾਨ ਵਿਚ ਪਿਛਲੇ ਸਮੇਂ ਦੌਰਾਨ ਹੋਈ ਘਟਨਾ ਵਿਚ ਚੀਨੀ ਸੈਨਿਕਾਂ ਨੇ ਪੁਰਾਣੇ ਹਥਿਆਰਾਂ ਦਾ ਇਸਤੇਮਾਲ ਕੀਤਾ ਸੀ। ਇਸ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਨਵੀਂ ਟ੍ਰੇਨਿੰਗ ਭਵਿੱਖ ਵਿਚ ਇਸੇ ਤਰ੍ਹਾਂ ਦੇ ਹਾਲਾਤ ਦਾ ਹੋਰ ਬਿਹਤਰ ਤਰੀਕੇ ਨਾਲ ਸਾਹਮਣਾ ਕਰਨ ਲਈ ਸ਼ੁਰੂ ਕੀਤੀ ਜਾ ਰਹੀ ਹੈ।
Check Also
ਆਈ.ਪੀ.ਐਲ. ਕਲੋਜਿੰਗ ਸੈਰੇਮਨੀ ’ਚ ਅਪਰੇਸ਼ਨ ਸਿੰਦੂਰ ਨੂੰ ਦਿੱਤੀ ਜਾਵੇਗੀ ਸਲਾਮੀ
ਬੀ.ਸੀ.ਸੀ.ਆਈ. ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੂੰ ਦਿੱਤਾ ਸੱਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਚੱਲ …