1.3 C
Toronto
Wednesday, January 7, 2026
spot_img
Homeਭਾਰਤਰੀਆ ਬਣੀ ਮਿਸ ਯੂਨੀਵਰਸ ਇੰਡੀਆ

ਰੀਆ ਬਣੀ ਮਿਸ ਯੂਨੀਵਰਸ ਇੰਡੀਆ

ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ਦੇ ਜੈਪੁਰ ਵਿਚ ਹੋਏ ਦਿਲਚਸਪ ਮੁਕਾਬਲੇ ‘ਚ ਮਿਸ ਯੂਨੀਵਰਸ ਇੰਡੀਆ ਦਾ ਤਾਜ ਰੀਆ ਦੇ ਸਿਰ ਸਜਿਆ। ਉਹ ਹੁਣ ਵਰਲਡ ਮਿਸ ਯੂਨੀਵਰਸ 2024 ਪੇਜੈਂਟ ‘ਚ ਭਾਰਤ ਦੀ ਨੁਮਾਇੰਦਗੀ ਕਰੇਗੀ, ਜੋ ਇਸ ਸਾਲ ਦੇ ਅਖੀਰ ‘ਚ ਹੋਣ ਦੀ ਸੰਭਾਵਨਾ ਹੈ। ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਜਿੱਤਣ ਮਗਰੋਂ ਰੀਆ ਨੇ ਕਿਹਾ ਕਿ ਉਸ ਨੇ ਇਸ ਮੁਕਾਮ ‘ਤੇ ਪੁੱਜਣ ਲਈ ਬਹੁਤ ਮਿਹਨਤ ਕੀਤੀ ਸੀ। ਰੀਆ ਨੇ ਕਿਹਾ ਕਿ ਉਸ ਨੂੰ ਪਿਛਲੀਆਂ ਜੇਤੂ ਸੁੰਦਰੀਆਂ ਤੋਂ ਬਹੁਤ ਪ੍ਰੇਰਣਾ ਮਿਲੀ। ਅਦਾਕਾਰਾ ਅਤੇ ਮਿਸ ਯੂਨੀਵਰਸ ਇੰਡੀਆ 2015 ਦੀ ਜੇਤੂ ਉਰਵਸ਼ੀ ਰੌਟੇਲਾ, ਜੋ ਮੁਕਾਬਲੇ ‘ਚ ਜੱਜ ਵਜੋਂ ਵੀ ਸ਼ਾਮਲ ਸੀ, ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਸ ਜਤਾਈ ਕਿ ਭਾਰਤ ਇਸ ਵਰ੍ਹੇ ਮੁੜ ਮਿਸ ਯੂਨੀਵਰਸ ਦਾ ਖਿਤਾਬ ਜਿੱਤੇਗਾ।

RELATED ARTICLES
POPULAR POSTS