Breaking News
Home / ਭਾਰਤ / ਯੂਕਰੇਨ ‘ਚ ਮਾਰੇ ਗਏ ਨਵੀਨ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰੇਗਾ ਪਰਿਵਾਰ

ਯੂਕਰੇਨ ‘ਚ ਮਾਰੇ ਗਏ ਨਵੀਨ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰੇਗਾ ਪਰਿਵਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਦੇ ਚਲਦਿਆਂ ਜਾਨ ਗਵਾਉਣ ਵਾਲੇ ਐਮ ਬੀ ਬੀ ਐਸ ਦੇ ਭਾਰਤੀ ਵਿਦਿਆਰਥੀ ਨਵੀਨ ਸੇਖਰੱਖਾ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਪਰਿਵਾਰ ਵੱਲੋਂ ਦਾਨ ਕੀਤਾ ਜਾਵੇਗਾ। ਨਵੀਨ ਦੀ ਮ੍ਰਿਤਕ ਦੇਹ 21 ਮਾਰਚ ਨੂੰ ਬੇਂਗਲੁਰੂ ਪਹੁੰਚੇਗੀ। ਨਵੀਨ ਦੇ ਪਿਤਾ ਸ਼ੰਕਰ ਰੱਪਾ ਨੇ ਦੱਸਿਆ ਕਿ ਪਿੰਡ ‘ਚ ਵੀਰ ਸੈਵ ਪਰੰਪਰਾ ਨਾਲ ਸਰੀਰ ਦੀ ਪੂਜਾ ਕਰਕੇ ਉਸ ਨੂੰ ਦਾਵਣਗੇਰੇ ਦੇ ਐਸ ਐਸ ਹਸਪਤਾਲ ਨੂੰ ਮੈਡੀਕਲ ਖੋਜਾਂ ਦੇ ਲਈ ਦਾਨ ਕਰ ਦਿੱਤਾ ਜਾਵੇਗਾ। ਨਵੀਨ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ 1 ਮਾਰਚ ਨੂੰ ਯੂਕਰੇਨ ਦੇ ਖਾਰਕੀਵ ‘ਚ ਰੂਸੀ ਗੋਲੀ ਲੱਗਣ ਕਾਰਨ ਨਵੀਨ ਦੀ ਮੌਤ ਹੋ ਗਈ ਸੀ। ਨਵੀਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾ ਦਾ ਪੁੱਤਰ ਮੈਡੀਕਲ ਖੇਤਰ ਵਿਚ ਕੁੱਝ ਕਰਨਾ ਚਾਹੁੰਦਾ ਸੀ ਪ੍ਰੰਤੂ ਅਜਿਹਾ ਨਹੀਂ ਹੋ ਸਕਿਆ। ਹੁਣ ਅਸੀਂ ਘੱਟੋ-ਘੱਟ ਉਸ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਦੇ ਲਈ ਅਰਪਿਤ ਕਰਕੇ ਕੁੱਝ ਵੱਖਰਾ ਕਰਨਾ ਚਾਹੁੰਦੇ ਹਨ ਤਾਂ ਕਿ ਨਵੀਨ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ।

 

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …